ਮਹਾਵੀਰ ਗਊਸ਼ਾਲਾ ਵਿਖੇ 351 ਪਾਠਾਂ ਦੇ ਭੋਗ ਪਾਏ

ਮਹਾਵੀਰ ਗਊਸ਼ਾਲਾ ਵਿਖੇ 351 ਪਾਠਾਂ ਦੇ ਭੋਗ ਪਾਏ


ਲਖਵਿੰਦਰ ਸਿੰਘ

ਮਲੋਟ, 21 ਜਨਵਰੀ
ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਅਤੇ ਗਊਆਂ ਦੀ ਸੇਵਾ ਵਿੱਚ ਆਪਣਾ ਸਾਰਾ ਜੀਵਨ ਲਗਾਉਣਵਾਲੇ ਮਰਹੂਮ ਪੰਡਤ ਗਿਰਧਾਰੀ ਲਾਲ ਵੱਲੋਂ ਸੰਚਾਲਿਤ ਕੀਤੀ ਗਈ ਮਹਾਵੀਰ ਗਊਸ਼ਾਲਾ ਮਲੋਟ ਵਿਖੇ ਅੱਜ 351 ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਓਐਸਡੀ ਗੁਰਚਰਨ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀਆਂ, ਸੰਸਥਾਵਾਂ ਅਤੇ ਦੁਕਾਨਦਾਰਾਂ ਆਦਿ ਵੱਲੋਂ ਸ਼ਰਧਾ ਪੂਰਵਕ ਹਾਜ਼ਰੀ ਲਵਾਈ ਗਈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬੇ-ਸਹਾਰਾ ਪਸ਼ੂਆਂ ਤੇ ਗਊਆਂ ਦੀ ਸੇਵਾਂ ਵਿੱਚ ਹਮੇਸ਼ਾ ਹਾਜ਼ਰ ਰਹਿਣ ਵਾਲੇ ਮੁੱਖ ਸੇਵਾਦਾਰ ਅਤੇ ਗਊਸ਼ਾਲਾ ਦੇ ਸੰਚਾਲਕ ਪੰਡਤ ਸੰਦੀਪ ਕੁਮਾਰ ਜਿਊਰੀ ਵੱਲੋਂ ਬਹੁਤ ਵੱਡੇ ਪਰ-ਉਪਕਾਰ ਦਾ ਕਾਰਜ ਕੀਤਾ ਜਾ ਰਿਹਾ ਹੈ, ਉਹਨਾਂ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ। ਜਦਕਿ ਗਊਸ਼ਾਲਾ ਦੇ ਮੁੱਖ ਸੇਵਾਦਾਰ ਪੰਡਤ ਸੰਦੀਪ ਕੁਮਾਰ ਜਿਊਰੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ।

The post ਮਹਾਵੀਰ ਗਊਸ਼ਾਲਾ ਵਿਖੇ 351 ਪਾਠਾਂ ਦੇ ਭੋਗ ਪਾਏ appeared first on Punjabi Tribune.



Source link