ਸੋਨ ਤਗ਼ਮਾ ਜੇਤੂ ਮਹਿਕ ਦਾ ਸਨਮਾਨ

ਸੋਨ ਤਗ਼ਮਾ ਜੇਤੂ ਮਹਿਕ ਦਾ ਸਨਮਾਨ


ਕੁਰਾਲੀ: ਨੇੜਲੇ ਪਿੰਡ ਤਿਊੜ ਦੇ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਹਿਕ ਨੇ ਕੌਮੀ ਪੱਧਰ ਦੇ ਕਰਾਟੇ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸਕੂਲ ਦਾ ਨਾਂ ਰੋਸ਼ਨ ਕਰਨ ਵਾਲੀ ਵਿਦਿਆਰਥਣ ਦਾ ਸਕੂਲ ਵਿੱਚ ਸਨਮਾਨ ਕੀਤਾ ਗਿਆ। ਸਕੂਲ ਦੇ ਪੀਟੀਆਈ ਅਧਿਆਤਮ ਪ੍ਰਕਾਸ਼ ਅਤੇ ਰੀਟਾ ਰਾਣੀ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਮਹਿਕ ਨੇ 19 ਸਾਲ ਵਰਗ ਦੇ ਕੌਮੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਮਹਿਕ ਦਾ ਸਕੂਲ ਪੁੱਜਣ ’ਤੇ ਪ੍ਰਿੰਸੀਪਲ ਹਰਭੁਪਿੰਦਰ ਕੌਰ, ਐੱਸਐੱਮਸੀ ਅਤੇ ਸਮੂਹ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ। ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਮਹਿਕ ਨੂੰ ਵਧਾਈ ਦਿੱਤੀ ਹੈ। -ਪੱਤਰ ਪ੍ਰੇਰ

The post ਸੋਨ ਤਗ਼ਮਾ ਜੇਤੂ ਮਹਿਕ ਦਾ ਸਨਮਾਨ appeared first on Punjabi Tribune.



Source link