ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਡਰੋਨ ਵੱਲੋਂ ਸੁੱਟਿਆ ਹੈਰੋਇਨ ਦਾ ਪੈਕੇਟ ਬਰਾਮਦ

ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਡਰੋਨ ਵੱਲੋਂ ਸੁੱਟਿਆ ਹੈਰੋਇਨ ਦਾ ਪੈਕੇਟ ਬਰਾਮਦ


ਕੇ.ਪੀ ਸਿੰਘ
ਗੁਰਦਾਸਪੁਰ, 25 ਜਨਵਰੀ
ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਡਰੋਨ ਵੱਲੋਂ ਸੁੱਟੇ ਹੈਰੋਇਨ ਦੇ ਪੈਕਟ ਨੂੰ ਬਰਾਮਦ ਕੀਤਾ ਗਿਆ। ਬੀਓਪੀ ਅਬਾਦ ’ਤੇ ਤਾਇਨਾਤ ਬੀਐਸਐਫ ਜਵਾਨਾਂ ਨੇ 24-25 ਜਨਵਰੀ ਦੀ ਰਾਤ ਇੱਕ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵੱਲੋਂ ਸੁੱਟੇ 531 ਗਰਾਮ ਹੈਰੋਇਨ ਦੇ ਪੈਕਟ ਨੂੰ ਬਰਾਮਦ ਕੀਤ । ਟੇਪ ਨਾਲ ਪੈਕ ਕੀਤੇ ਗਏ ਇਸ ਪੈਕਟ ਵਿੱਚ ਇੱਕ ਹਰੇ ਰੰਗ ਦੀ ਟਾਰਚ ਵੀ ਸੀ । ਜਾਣਕਾਰੀ ਅਨੁਸਾਰ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਦੇ ਜਵਾਨਾਂ ਵੱਲੋਂ ਹਵਾਈ ਉਲੰਘਣਾ ਕਰਕੇ ਭਾਰਤੀ ਖੇਤਰ ਵਿੱਚ ਰਾਤ ਸਮੇਂ ਦਾਖ਼ਲ ਹੋਏ ਡਰੋਨ ਤੇ ਫਾਇਰਿੰਗ ਕੀਤੀ ’ਤੇ ਰੌਸ਼ਨੀ ਵਾਲੇ ਗੋਲੇ ਦਾਗੇ। ਅੱਜ ਤੜਕਸਾਰ ਕੜਾਕੇ ਠੰਡ ਦੌਰਾਨ ਬੀਐਸਐਫ ਦੀ 113 ਬਟਾਲੀਅਨ ਦੇ ਅਧਿਕਾਰੀਆਂ, ਬੀਐਸਐਫ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਬੀਓਪੀ ਆਬਾਦ ਨਾਲ ਲੱਗਦੇ ਖੇਤਰ ਵਿੱਚ ਜਾਂਚ ਮੁਹਿੰਮ ਚਲਾਈਗਈ ਜਿਸ ਦੌਰਾਨ ਠੇਠਰਕੇ ਦੇ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟਿਆ ਗਿਆ ਇੱਕ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ।

The post ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਡਰੋਨ ਵੱਲੋਂ ਸੁੱਟਿਆ ਹੈਰੋਇਨ ਦਾ ਪੈਕੇਟ ਬਰਾਮਦ appeared first on Punjabi Tribune.



Source link