ਅਯੁੱਧਿਆ ’ਚ ‘ਰਾਮ ਰਾਜ’ ਦੀਆਂ ਗੱਲਾਂ ਤੇ ਬਿਹਾਰ ’ਚ ‘ਆਇਆ ਰਾਮ ਗਿਆ ਰਾਮ’ ਦਾ ਦਿਖਾਵਾ: ਸਿੱਬਲ

ਅਯੁੱਧਿਆ ’ਚ ‘ਰਾਮ ਰਾਜ’ ਦੀਆਂ ਗੱਲਾਂ ਤੇ ਬਿਹਾਰ ’ਚ ‘ਆਇਆ ਰਾਮ ਗਿਆ ਰਾਮ’ ਦਾ ਦਿਖਾਵਾ: ਸਿੱਬਲ



ਨਵੀਂ ਦਿੱਲੀ, 28 ਜਨਵਰੀਨਿਤੀਸ਼ ਕੁਮਾਰ ਦੇ ਅਸਤੀਫ਼ੇ ਮਗਰੋਂ ਬਿਹਾਰ ਵਿੱਚ ਜਾਰੀ ਸਿਆਸੀ ਜੋੜ ਤੋੜ ਦਰਮਿਆਨ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਇਕ ਪਾਸੇ ਅਯੁੱਧਿਆ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਰਾਮ ਰਾਜ ਦੀਆਂ ਗੱਲਾਂ ਹੋ ਰਹੀਆਂ ਹਨ, ਦੂਜੇ ਪਾਸੇ ਬਿਹਾਰ ਵਿੱਚ ‘ਆਇਆ ਰਾਮ ਗਿਆ ਰਾਮ’ ਦੇਖਣ ਨੂੰ ਮਿਲ ਰਿਹੈ। ਸਿੱਬਲ ਨੇ ਕੁਮਾਰ ’ਤੇ ਤਨਜ਼ ਕਸਦਿਆਂ ਕਿਹਾ, ‘‘ਅਯੁੱਧਿਆ, ਬਿਹਾਰ। ਅਯੁੱਧਿਆ ਵਿਚ ਰਾਮ ਰਾਜ ਦੀਆਂ ਗੱਲਾਂ ਤੇ ‘ਬਿਹਾਰ ਵਿੱਚ ਆਇਆ ਰਾਮ ਗਿਆ ਰਾਮ ਦਾ ਦਿਖਾਵਾ। ਮੋਦੀ ਜੀ ਤੁਸੀਂ ਕੀ ਕਹੋਗੇ?’’-ਪੀਟੀਆਈ

 

 

The post ਅਯੁੱਧਿਆ ’ਚ ‘ਰਾਮ ਰਾਜ’ ਦੀਆਂ ਗੱਲਾਂ ਤੇ ਬਿਹਾਰ ’ਚ ‘ਆਇਆ ਰਾਮ ਗਿਆ ਰਾਮ’ ਦਾ ਦਿਖਾਵਾ: ਸਿੱਬਲ appeared first on Punjabi Tribune.



Source link