ਕੋਲਕਾਤਾ, 2 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇਥੇ ਕੇਂਦਰ ਤੋਂ ਵੱਖ-ਵੱਖ ਸਮਾਜ ਭਲਾਈ ਸਕੀਮਾਂ ਲਈ ਰਾਜ ਦੇ ਬਕਾਇਆ ਦੇ ਭੁਗਤਾਨ ਲਈ ਧਰਨਾ ਸ਼ੁਰੂ ਕੀਤਾ। ਬੈਨਰਜੀ ਨੇ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨਾਲ ਸ਼ਹਿਰ ਦੇ ਮੱਧ ‘ਚ ‘ਮੈਦਾਨ’ ਇਲਾਕੇ ‘ਚ ਬੀਆਰ ਅੰਬੇਡਕਰ ਦੇ ਬੁੱਤ ਅੱਗੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸਟੇਜ ਦੇ ਕੋਲ ਟੈਂਟ ਲਗਾਇਆ ਗਿਆ ਹੈ ਤਾਂ ਜੋ ਬੈਨਰਜੀ ਜ਼ਰੂਰੀ ਪ੍ਰਸ਼ਾਸਨਿਕ ਕੰਮ ਕਰ ਸਕਣ। ਮੁੱਖ ਮੰਤਰੀ ਦਾ ਦਾਅਵਾ ਹੈ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲ ਵੱਖ-ਵੱਖ ਭਲਾਈ ਸਕੀਮਾਂ ਲਈ ਸੂਬੇ ਦੇ ਹਜ਼ਾਰਾਂ ਕਰੋੜ ਰੁਪਏ ਬਕਾਇਆ ਹਨ।
The post ਕੋਲਕਾਤਾ: ਕੇਂਦਰ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਬਕਾਇਆ ਲੈਣ ਲਈ ਮਮਤਾ ਵੱਲੋਂ ਧਰਨਾ appeared first on Punjabi Tribune.