ਜਸਟਿਸ ਰਿਤੂ ਬਾਹਰੀ ਉੱਤਰਾਖੰਡ ਦੇ ਪਹਿਲੇ ਮਹਿਲਾ ਚੀਫ਼ ਜਸਟਿਸ ਬਣੇ

ਜਸਟਿਸ ਰਿਤੂ ਬਾਹਰੀ ਉੱਤਰਾਖੰਡ ਦੇ ਪਹਿਲੇ ਮਹਿਲਾ ਚੀਫ਼ ਜਸਟਿਸ ਬਣੇ


ਦੇਹਰਾਦੂਨ, 4 ਫਰਵਰੀ
ਜਸਟਿਸ ਰਿਤੂ ਬਾਹਰੀ ਨੇ ਅੱਜ ਉੱਤਰਾਖੰਡ ਹਾਈ ਕੋਰਟ ਦੇ ਪਹਿਲੇ ਮਹਿਲਾ ਚੀਫ਼ ਜਸਟਿਸ ਵਜੋਂ ਹਲਫ਼ ਲਿਆ। ਉਪ ਰਾਜਪਾਲ ਗੁਰਮੀਤ ਸਿੰਘ ਨੇ ਇਥੇ ਰਾਜ ਭਵਨ ਵਿਚ ਬਾਹਰੀ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਜਸਟਿਸ ਬਾਹਰੀ ਨੇ ਉੱਤਰਾਖੰਡ ਹਾਈ ਕੋਰਟ ਦਾ ਦਾ ਚੀਫ਼ ਜਸਟਿਸ ਬਣਨ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜੱਜ ਵਜੋਂ ਸੇਵਾਵਾਂ ਨਿਭਾਈਆਂ ਸਨ। ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ ਪਿਛਲੇ ਸਾਲ ਅਕਤੂਬਰ ਵਿੱਚ ਜਸਟਿਸ ਵਿਪਿਨ ਸਾਂਘੀ ਦੀ ਸੇਵਾਮੁਕਤੀ ਮਗਰੋਂ ਖਾਲੀ ਸੀ। ਜਸਟਿਸ ਮਨੋਜ ਤਿਵਾੜੀ ਕਾਰਜਕਾਰੀ ਚੀਫ਼ ਜਸਟਿਸ ਵਜੋਂ ਸੇਵਾਵਾਂ ਨਿਭਾ ਰਹੇ ਸਨ। -ਪੀਟੀਆਈ

The post ਜਸਟਿਸ ਰਿਤੂ ਬਾਹਰੀ ਉੱਤਰਾਖੰਡ ਦੇ ਪਹਿਲੇ ਮਹਿਲਾ ਚੀਫ਼ ਜਸਟਿਸ ਬਣੇ appeared first on Punjabi Tribune.



Source link