ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 4 ਫਰਵਰੀ
ਜਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਸੁਖਮੰਦਰ ਸਿਹਾਗ ਔਢਾਂ, ਜਜਪਾ ਯੁਵਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਮਟਦਾਦੂ ਦੀ ਅਗਵਾਈ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਸਿੰਚਾਈ ਪਾਣੀ ਦੇਣ ਲਈ ਘੱਗਰ ਦੀ ਜੀਪੀਐੱਸਐੱਮ ਲਿੰਕ ਫਲੱਡੀ ਨਹਿਰ ਉਸਾਰੀ ਦੀ ਮੰਗ ਕੀਤੀ। ਉਪ ਮੁੱਖ ਮੰਤਰੀ ਨੇ 9 ਫਰਵਰੀ ਨੂੰ ਸਿਰਸਾ ਵਿਖੇ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਚਰਚਾ ਕਰਕੇ ਨਹਿਰ ਉਸਾਰੀ ਬਾਰੇ ਸਬੰਧਤ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਜਜਪਾ ਅਹੁਦੇਦਾਰਾਂ ਦੇ ਇਲਾਵਾ ਰਿਸਾਲਿਆਖੇੜਾ, ਰਾਮਗੜ੍ਹ, ਬਿੱਜੂਵਾਲੀ, ਦਾਰੇਵਾਲਾ, ਚੱਕਫਰੀਦਪੁਰ ਅਤੇ ਚੱਕਾਂ ਦੇ ਕਿਸਾਨ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਜਜਪਾ ਦੇ ਮੁੱਖ ਜਨਰਲ ਸਕੱਤਰ ਦਿਗਵਿਜੈ ਚੌਟਾਲਾ ਦੇ ਡੱਬਵਾਲੀ ਖੇਤਰ ਦੌਰੇ ਮੌਕੇ ਉਪਰੋਕਤ ਪਿੰਡਾਂ ਦੇ ਕਿਸਾਨਾਂ ਨੇ ਨਹਿਰ ਉਸਾਰੀ ਦਾ ਮੁੱਦਾ ਚੁੱਕਿਆ ਸੀ। ਯੁਵਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਮਟਦਾਦੂ ਨੇ ਦੱਸਿਆ ਕਿ ਦਿਗਵਿਜੈ ਸਿੰਘ ਚੌਟਾਲਾ ਦੀਆਂ ਨਿੱਜੀ ਕੋਸ਼ਿਸ਼ਾਂ ਸਦਕਾ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਉਪਰੰਤ ਕਿਸਾਨਾਂ ਦੀ ਮੰਗ ਮੁਤਾਬਕ ਨਹਿਰ ਉਸਾਰੀ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਉਨ੍ਹਾਂ ਆਖਿਆ ਕਿ ਅਜਿਹੇ ਵਿਚ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਸਕਦੀ ਹੈ ਜਿਸ ਦੀ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ। ਇਸ ਮੌਕੇ ਗੁਰਦੀਪ ਮਾਂਗੇਆਣਾ, ਅਮਨ ਮਟਦਾਦੂ, ਰਾਜਪਾਲ ਸਾਹੂ, ਰਵਿੰਦਰ ਪਾਰਿਕ ਅਤੇ ਡਾ. ਰਾਜਿੰਦਰ ਰਿਸਾਲਿਆ ਮੌਜੂਦ ਸਨ।
The post ਜੀਪੀਐੱਸਐੱਮ ਲਿੰਕ ਫਲੱਡੀ ਨਹਿਰ ਉਸਾਰੀ ਲਈ ਉਪ ਮੁੱਖ ਮੰਤਰੀ ਨੂੰ ਮਿਲੇ ਕਿਸਾਨ appeared first on Punjabi Tribune.