ਮੁੰਬਈ, 7 ਫਰਵਰੀ
ਕੁਵੈਤ ਤੋਂ ਕਿਸ਼ਤੀ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਮੁੰਬਈ ਵਿੱਚ ਦਾਖ਼ਲ ਹੋਣ ਦੇ ਦੋਸ਼ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਪਹਿਲੀ ਨਜ਼ਰ ‘ਚ ‘ਗੇਟਵੇ ਆਫ ਇੰਡੀਆ’ ‘ਤੇ ਖੜੀ ਕਿਸ਼ਤੀ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਕਿਸ਼ਤੀ ਰਾਹੀਂ ਆਏ ਤਿੰਨੋਂ ਵਿਅਕਤੀ ਤਾਮਿਲਨਾਡੂ ਦੇ ਵਸਨੀਕ ਹਨ, ਉਹ ਦੋ ਸਾਲ ਪਹਿਲਾਂ ਕੰਮ ਲਈ ਕੁਵੈਤ ਗਏ ਸਨ। ਉਨ੍ਹਾਂ ਨੂੰ ਕੁਵੈਤ ਲੈ ਕੇ ਜਾਣ ਵਾਲੇ ਏਜੰਟ ਨੇ ਕਥਿਤ ਤੌਰ ‘ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਿਸ ਤੋਂ ਬਾਅਦ ਉਹ ਉੱਥੋਂ ਭੱਜ ਗਏ। ‘ਗੇਟਵੇਅ ਆਫ ਇੰਡੀਆ’ ‘ਤੇ ਪਹੁੰਚਣ ‘ਤੇ ਕਿਸ਼ਤੀ ਦੀ ਤਲਾਸ਼ੀ ਲਈ ਗਈ। ਨਵੰਬਰ 2008 ‘ਚ ਮੁੰਬਈ ‘ਚ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ 10 ਪਾਕਿਸਤਾਨੀ ਅਤਿਵਾਦੀ ਸਮੁੰਦਰੀ ਰਸਤੇ ਰਾਹੀਂ ਸ਼ਹਿਰ ‘ਚ ਦਾਖਲ ਹੋਏ ਸਨ।
The post ਕਿਸ਼ਤੀ ਰਾਹੀਂ ਕੁਵੈਤ ਤੋਂ ਮੁੰਬਈ ’ਚ ਨਾਜਾਇਜ਼ ਦਾਖ਼ਲ ਹੋਏ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ appeared first on Punjabi Tribune.