ਪਰਿਵਾਰਵਾਦੀ ਪਾਰਟੀਆਂ ਨੂੰ ਦਲਿਤ ਕਬਾਇਲੀਆਂ ਦਾ ਉੱਚ ਅਹੁਦੇ ’ਤੇ ਬੈਠਣਾ ਬਰਦਾਸ਼ਤ ਨਹੀਂ ਹੁੰਦਾ: ਮੋਦੀ

ਪਰਿਵਾਰਵਾਦੀ ਪਾਰਟੀਆਂ ਨੂੰ ਦਲਿਤ ਕਬਾਇਲੀਆਂ ਦਾ ਉੱਚ ਅਹੁਦੇ ’ਤੇ ਬੈਠਣਾ ਬਰਦਾਸ਼ਤ ਨਹੀਂ ਹੁੰਦਾ: ਮੋਦੀ


ਵਾਰਾਨਸੀ (ਯੂਪੀ), 23 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਰਿਵਾਰਵਾਦੀ ਪਾਰਟੀਆਂ ਦਲਿਤ ਕਬਾਇਲੀਆਂ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੀਆਂ ਅਤੇ ਉੱਚ ਅਹੁਦਿਆਂ ‘ਤੇ ਬੈਠੇ ਦਲਿਤ ਕਬਾਇਲੀਆਂ ਨੂੰ ਬਰਦਾਸ਼ਤ ਨਹੀਂ ਕਰਦੀਆਂ। ਸ੍ਰੀ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਨਸੀ ਦੇ ਦੌਰੇ ਦੇ ਦੂਜੇ ਦਿਨ ਅੱਜ ਇੱਥੇ ਸੀਰਗੋਵਰਧਨ ਵਿਖੇ ਸੰਤ ਰਵਿਦਾਸ ਦੀ 647ਵੀਂ ਜਯੰਤੀ ‘ਤੇ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਇਹ ਗੱਲ ਕਹੀ। ਉਨ੍ਹਾਂ ਸੰਤ ਰਵਿਦਾਸ ਦਾ ਦੋਹਾ ਸੁਣਾਇਆ ਅਤੇ ਇਸ ਦੀ ਵਿਆਖਿਆ ਕਰਦਿਆਂ ਕਿਹਾ ਕਿ ਬਹੁਤੇ ਲੋਕ ਜਾਤ-ਪਾਤ ਵਿੱਚ ਫਸੇ ਰਹਿੰਦੇ ਹਨ, ਉਨ੍ਹਾਂ ਨੂੰ ਉਲਝਾਉਂਦੇ ਰਹਿੰਦੇ ਹਨ, ਜਾਤ-ਪਾਤ ਦੀ ਇਹ ਬਿਮਾਰੀ ਮਨੁੱਖਤਾ ਨੂੰ ਨੁਕਸਾਨ ਕਰਦੀ ਹੈ।

The post ਪਰਿਵਾਰਵਾਦੀ ਪਾਰਟੀਆਂ ਨੂੰ ਦਲਿਤ ਕਬਾਇਲੀਆਂ ਦਾ ਉੱਚ ਅਹੁਦੇ ’ਤੇ ਬੈਠਣਾ ਬਰਦਾਸ਼ਤ ਨਹੀਂ ਹੁੰਦਾ: ਮੋਦੀ appeared first on Punjabi Tribune.



Source link