ਬਿਲਾਸਪੁਰ/ਸ਼ਿਮਲਾ (ਹਿਮਾਚਲ ਪ੍ਰਦੇਸ਼), 23 ਫਰਵਰੀ
ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਬੰਬਰ ਠਾਕੁਰ ‘ਤੇ ਝਬਾਲੀ ‘ਚ ਕੁਝ ਲੋਕਾਂ ਨੇ ਬਹਿਸ ਤੋਂ ਬਾਅਦ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪੁਲੀਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਵਿਧਾਇਕ ਠਾਕੁਰਰੇਲਵੇ ਦੇ ਕੰਮ ‘ਚ ਲੱਗੇ ਦਿਲੀਪ ਬਿਲਡਕਾਨ ਲਿਮਟਿਡ (ਡੀਬੀਐੱਲ) ਦੇ ਜਨਰਲ ਮੈਨੇਜਰ ਦੇ ਦਫਤਰ ਗਿਆ ਸੀ। ਦਫਤਰ ਦੇ ਅੰਦਰ ਕੁਝ ਲੋਕਾਂ ਨਾਲ ਬਹਿਸ ਤੋਂ ਬਾਅਦ ਹਮਲਾ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਕਾਂਗਰਸੀ ਆਗੂ ਦੇ ਸਮਰਥਕਾਂ ਨੇ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਠਾਕੁਰ ਨੂੰ ਇਲਾਜ ਲਈ ਬਿਲਾਸਪੁਰ ਹਸਪਤਾਲ ਪਹੁੰਚਾਇਆ।
The post ਹਿਮਾਚਲ ਪ੍ਰਦੇਸ਼: ਕਾਂਗਰਸ ਦੇ ਸਾਬਕਾ ਵਿਧਾਇਕ ਬੰਬਰ ਠਾਕੁਰ ਹਮਲੇ ’ਚ ਜ਼ਖਮੀ, 6 ਗ੍ਰਿਫਤਾਰ appeared first on Punjabi Tribune.