ਦਿੱਲੀ ਪੁਲੀਸ ਨੇ ਬੱਚਿਆਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ: ਪੰਜਾਬ ’ਚੋਂ 6 ਜਣਿਆਂ ਸਣੇ ਕੁੱਲ 8 ਗ੍ਰਿਫ਼ਤਾਰ

ਦਿੱਲੀ ਪੁਲੀਸ ਨੇ ਬੱਚਿਆਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ: ਪੰਜਾਬ ’ਚੋਂ 6 ਜਣਿਆਂ ਸਣੇ ਕੁੱਲ 8 ਗ੍ਰਿਫ਼ਤਾਰ


ਨਵੀਂ ਦਿੱਲੀ, 27 ਫਰਵਰੀ
ਦਿੱਲੀ ਪੁਲੀਸ ਨੇ ਅੰਤਰਰਾਜੀ ਬਾਲ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਪੰਜ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਛਾਪੇਮਾਰੀ ਕਰਕੇ 6 ਵਿਅਕਤੀਆਂ ਨੂੰ ਦਿੱਲੀ ਤੋਂ 2 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ 20 ਫਰਵਰੀ ਨੂੰ ਥਾਣਾ ਬੇਗਮਪੁਰ ਨੂੰ ਇਲਾਕੇ ‘ਚ ਨਵਜੰਮੇ ਬੱਚਿਆਂ ਦੀ ਵਿਕਰੀ ਅਤੇ ਖਰੀਦਦਾਰੀ ਸਬੰਧੀ ਸੂਚਨਾ ਮਿਲੀ ਸੀ। ਮਾਮਲੇ ਦੀ ਜਾਂਚ ਲਈ ਤੁਰੰਤ ਟੀਮ ਬਣਾਈ ਗਈ। ਟੀਮ ਇੱਕ ਘਰ ਪਹੁੰਚੀ, ਜਿੱਥੇ ਦੋ ਔਰਤਾਂ ਤੋਂ ਨਵਜੰਮੀ ਬੱਚੀ ਮਿਲੀ। ਪੁੱਛ ਪੜਤਾਲ ਕੀਤੀ ਗਈ ਤਾਂ ਉਹ ਬੱਚੇ ਦੇ ਮਾਤਾ-ਪਿਤਾ ਬਾਰੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀਆਂ। ਬਾਅਦ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਅੰਤਰਰਾਜੀ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਨੂੰ ਦਾ ਹਿੱਸਾ ਹਨ, ਜੋ ਵੱਖ-ਵੱਖ ਰਾਜਾਂ ਵਿੱਚ ਨਵਜੰਮੇ ਬੱਚਿਆਂ ਨੂੰ ਖਰੀਦਦੇ ਅਤੇ ਵੇਚਦੇ ਹਨ। ਬੱਚੀ ਨੂੰ ਪੰਜਾਬ ਦੇ ਮੁਕਤਸਰ 50 ਹਜ਼ਾਰ ’ਚ ਖਰੀਦਿਆ ਗਿਆ ਸੀ ਅਤੇ ਖਰੀਦਦਾਰ ਦੀ ਉਡੀਕ ਕੀਤੀ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ‘ਚ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਟੀਮ ਨੇ ਦੋਹਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਸੀਪੀ ਨੇ ਕਿਹਾ ਕਿ ਪੁਲੀਸ ਬੱਚਿਆਂ ਦੀ ਤਸਕਰੀ ਵਿੱਚ ਸ਼ਾਮਲ ਗਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਹੋਰ ਜਾਂਚ ਕਰ ਰਹੀ ਹੈ। ਇਸ ਬਾਰੇ ਪੰਜਾਬ ਵਿੱਚ ਕਈ ਛਾਪੇ ਮਾਰੇ ਗਏ ਅਤੇ ਤਿੰਨ ਔਰਤਾਂ ਸਮੇਤ ਗਰੋਹ ਦੇ ਛੇ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਔਰਤ ਪਹਿਲਾਂ ਵੀ ਮਨੁੱਖੀ ਤਸਕਰੀ ਵਿੱਚ ਸ਼ਾਮਲ ਸੀ। ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਪਿਊਸ਼ ਅਗਰਵਾਲ, ਪੰਜਾਬ ਦੇ ਰਜਿੰਦਰ ਅਤੇ ਰਮਨ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਪੰਜ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਦੋ ਦਿੱਲੀ ਅਤੇ ਤਿੰਨ ਪੰਜਾਬ ਤੋਂ ਹਨ।

The post ਦਿੱਲੀ ਪੁਲੀਸ ਨੇ ਬੱਚਿਆਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ: ਪੰਜਾਬ ’ਚੋਂ 6 ਜਣਿਆਂ ਸਣੇ ਕੁੱਲ 8 ਗ੍ਰਿਫ਼ਤਾਰ appeared first on Punjabi Tribune.



Source link