ਗਯਾ, 5 ਮਾਰਚ
ਬਿਹਾਰ ਦੇ ਗਯਾ ਜ਼ਿਲ੍ਹੇ ਦੇ ਬਗਦਹਾ ਪਿੰਡ ਵਿਚ ਸਿਖਲਾਈ ਲਈ ਵਰਤਿਆ ਜਾਣ ਵਾਲਾ ਛੋਟਾ ਫੌਜੀ ਜਹਾਜ਼ ਅੱਜ ਸਵੇਰੇ ਉਡਾਣ ਭਰਨ ਤੋਂ ਤੁਰੰਤ ਬਾਅਦ ਖਰਾਬੀ ਕਾਰਨ ਖੇਤ ਵਿਚ ਉਤਰ ਗਿਆ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਦੋਵੇਂ ਟਰੇਨੀ ਪਾਇਲਟ ਜ਼ਖ਼ਮੀ ਹੋ ਗਏ। ਤਕਨੀਕੀ ਨੁਕਸ ਕਾਰਨ ਜਹਾਜ਼ ਸਵੇਰੇ ਕਰੀਬ 9.15 ਵਜੇ ਖੇਤਾਂ ‘ਚ ਉਤਰਿਆ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਪੁਲੀਸ ਮੌਕੇ ’ਤੇ ਭੇਜ ਦਿੱਤੀ। ਜਹਾਜ਼ ਉਤਰਨ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਪੁੱਜ ਗਏ ਸਨ।
The post ਬਿਹਾਰ: ਗਯਾ ਜ਼ਿਲ੍ਹੇ ਦੇ ਖੇਤ ’ਚ ਥਲ ਸੈਨਾ ਦਾ ਛੋਟਾ ਟਰੇਨੀ ਜਹਾਜ਼ ਹੰਗਾਮੀ ਹਾਲਤ ’ਚ ਉਤਰਿਆ, ਦੋਵੇਂ ਟਰੇਨੀ ਪਾਇਲਟ ਜ਼ਖ਼ਮੀ appeared first on Punjabi Tribune.