ਰਾਜਿੰਦਰ ਕੁਮਾਰ
ਅਬੋਹਰ /ਬਲੂਆਣਾ 6 ਮਾਰਚ
ਪੁਲਿਸ ਨੇ ਮੰਗਲਵਾਰ ਨੂੰ ਅਬੋਹਰ ਸ਼ਹਿਰ ਵਿੱਚ ਇੱਕ ਸਰਾਫਾ ਕਾਰੋਬਾਰੀ ਨੂੰ ਅਗਵਾ ਕਰਕੇ 50 ਲੱਖ ਰੁਪਏ ਦ ਸੋਨਾ ਲੁੱਟਣ ਦੀ ਵਾਰਦਾਤ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਵਾਰਦਾਤ ਕਰਨ ਦੇ ਮਾਸਟਰ ਮਾਇੰਡ ਸਣੇ ਪੁਲhਸ ਨੇ ਪੰਜ ਮੁਲਜ਼ਮ ਕਾਬੂ ਕਰਦੇ ਹੋਏ ਲੁੱਟਿਆ ਗਿਆ ਸਾਰਾ ਸੋਨਾ ਵੀ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਲੁੱਟ ਦੀ ਵਾਰਦਾਤ ਇਸਤੇਮਾਲ ਕੀਤੇ ਗਏ ਦੋ ਕਾਪੇ, ਇਕ ਕਾਰ ਅਤੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਇਸ ਬਾਬਤ ਅੱਜ ਜ਼ਿਲ੍ਹਾ ਪੁਲੀਸ ਮੁਖੀ ਵਰਿੰਦਰ ਸਿੰਘ ਬਰਾੜ ਵੱਲੋਂ ਅਬੋਹਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ।
The post ਪੁਲੀਸ ਨੇ 50 ਲੱਖ ਦੇ ਸੋਨੇ ਦੀ ਲੁੱਟ ਦਾ ਮਾਮਲਾ ਸੁਲਝਾਇਆ appeared first on Punjabi Tribune.