ਦਵਿੰਦਰ ਸਿੰਘ ਭੰਗੂ
ਰਈਆ, 8 ਮਾਰਚ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਯੂਨੀਵਰਸਿਟੀ ਕਾਲਜ, ਸਠਿਆਲਾ (ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ । ਇਸ ਮੌਕੇ ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਾ: ਰਘਬੀਰ ਕੌਰ (ਸਾ: ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ), ਵਿਸ਼ੇਸ਼ ਮਹਿਮਾਨ ਅਰਤਿੰਦਰ ਸੰਧੂ (ਸੰਪਾਦਕ ਏਕਮ), ਡਾ: ਬਲਜੀਤ ਕੌਰ ਰਿਆੜ (ਅਸਿਸਟੈਂਟ ਪ੍ਰੋ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਪ੍ਰਧਾਨਗੀ ਮੰਡਲ ਵਿੱਚ ਡਾ: ਤੇਜਿੰਦਰ ਕੌਰ ਸ਼ਾਹੀ ਓ.ਐੱਸ.ਡੀ. ਸਰਕਾਰੀ ਕਾਲਜ ਸਠਿਆਲਾ, ਡਾ: ਜਸਪਾਲ ਕੌਰ ਭਾਟੀਆ (ਪ੍ਰਧਾਨ ਨਾਰੀ ਚੇਤਨਾ ਮੰਚ, ਅੰਮ੍ਰਿਤਸਰ), ਪ੍ਰਿੰ: ਪ੍ਰੋਮਿਲਾ ਅਰੋੜਾ (ਸਰਪ੍ਰਸਤ ਸਿਰਜਣਾ ਕੇਂਦਰ ਕਪੂਰਥਲਾ), ਸਾਹਿਬਾ ਜੀਟਨ ਕੌਰ (ਲੈਕਚਰਾਰ ਗੁਰੂ ਨਾਨਕ ਖ਼ਾਲਸਾ ਕਾਲਜ ਗੁਰਾਇਆ), ਡਾ: ਨਿਰਮ ਜੋਸਨ (ਸਟੇਟ ਐਵਾਰਡੀ), ਰਾਜਬੀਰ ਕੌਰ ਗਰੇਵਾਲ (ਪ੍ਰਧਾਨ ਮਾਣ ਪੰਜਾਬੀਆਂ ਦਾ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ), ਪ੍ਰਿੰਸੀਪਲ ਨਵਤੇਜ ਕੌਰ ਭੰਗੂ, ਬਲਜਿੰਦਰ ਕੌਰ (ਮਾਝਾ ਸੱਥ ਬੁਤਾਲਾ, ਹਰਮੇਸ਼ ਕੌਰ ਜੋਧੇ , ਅਮਨਦੀਪ ਕੌਰ ਥਿੰਦ (ਅਵਤਾਰ ਰੇਡੀਉ ਸੀਚੇਵਾਲ) ਆਦਿ ਸੁਸ਼ੋਭਿਤ ਹੋਏ। ਇਸ ਮੌਕੇ ਸਭਾ ਦੀ ਮਹਿਲਾ ਵਿੰਗ ਦੇ ਪ੍ਰਧਾਨ ਸੁਖਵੰਤ ਕੌਰ ਵੱਸੀ ਦੀ ਪੁਸਤਕ ‘ਰੂਹਾਂ ਦਾ ਸਫ਼ਰ’ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ। ਜਦਕਿ 7ਵਾਂ ਮਾਤਾ ਸੁਰਜੀਤ ਕੌਰ ਯਾਦਗਾਰੀ ਐਵਾਰਡ ਡਾ: ਬਲਜੀਤ ਕੌਰ (ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੂੰ ਦੇ ਕੇ ਸਨਮਾਨਿਤ ਕੀਤਾ ਗਿਆ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਮੰਚ ਸੰਚਾਲਨ ਕਰਦਿਆਂ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ। ਇਸ ਮੌਕੇ ਮਹਿਲਾ ਦਿਵਸ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਪੰਜਾਬ ਭਰ ਵਿਚੋਂ ਆਈਆਂ ਕਵਿੱਤਰੀਆਂ ਨੇ ਹਾਜ਼ਰੀ ਭਰੀ। ਕਵੀ ਦਰਬਾਰ ਵਿੱਚ ਵਿਜੇਤਾ ਰਾਜ, ਜਤਿੰਦਰਪਾਲ ਕੌਰ ਭਿੰਡਰ, ਰਾਜਵਿੰਦਰ ਕੌਰ ਰਾਜ, ਅਮਨ ਢਿੱਲੋਂ ਕਸੇਲ, ਰਾਜਿੰਦਰ ਕੌਰ ਧਰਦਿਉ, ਲਾਡੀ ਭੁੱਲਰ ਸੁਲਤਾਨਪੁਰ ਲੋਧੀ, ਮਨਜੀਤ ਕੌਰ ਨੰਗਲੀ, ਸੁਰਿੰਦਰ ਖਿਲਚੀਆਂ, ਜਸਪ੍ਰੀਤ ਕੌਰ, ਨਵਜੋਤ ਕੌਰ ਨਵੂ, ਮਨਦੀਪ ਕੌਰ ਰਤਨ, ਹਰਵਿੰਦਰਜੀਤ ਕੌਰ, ਕੁਲਵਿੰਦਰ ਕੌਰ ਬਾਬਾ ਬਕਾਲਾ, ਮਨਜੀਤ ਕੌਰ ਮੀਸ਼ਾ, ਡਾ: ਪੂਰਨਿਮਾ ਰਾਏ, ਜਤਿੰਦਰ ਕੌਰ ਅੰਮ੍ਰਿਤਸਰ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਜਾਪ ਕੌਰ ਸੀਚੇਵਾਲ, ਮਨਪ੍ਰੀਤ ਕੌਰ ਚੀਮਾਂਬਾਠ, ਹਰਜਿੰਦਰ ਕੌਰ ਸਠਿਆਲਾ, ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ।
The post ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ appeared first on Punjabi Tribune.