ਵਿਦਿਆਰਥੀ ਦੋ ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ

ਵਿਦਿਆਰਥੀ ਦੋ ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ


ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਮਾਰਚ
ਸੀਆਈਏ-2 ਦੀ ਟੀਮ ਨੇ ਇੱਕ ਵਿਦਿਆਰਥੀ ਨੂੰ ਦੋ ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸੀਆਈਏ-2 ਦੀ ਟੀਮ ਦੇ ਹੱਥੇ ਉਸ ਸਮੇਂ ਚੜ੍ਹਿਆ, ਜਦੋਂ ਉਹ ਡਾਬਾ ਇਲਾਕੇ ਵਿੱਚ ਕਿਸੇ ਨੂੰ ਅਫੀਮ ਦੀ ਸਪਲਾਈ ਕਰਨ ਲਈ ਆਇਆ ਸੀ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 2 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਥਾਣਾ ਡਾਬਾ ਵਿੱਚ ਰਾਜਸਥਾਨ ਦੇ ਜੋਧਪੁਰ ਸਥਿਤ ਹੇਮਨਗਰ ਵਾਸੀ ਮਨਵੀਰ ਬੈਨੀਪਾਲ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲੀਸ ਨੇ ਡਾਬਾ ਰੋਡ ਸਥਿਤ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਉਥੋਂ ਲੰਘ ਰਿਹਾ ਸੀ ਤਾਂ ਪੁਲੀਸ ਨੂੰ ਦੇਖ ਕੇ ਉਹ ਘਬਰਾ ਗਿਆ ਤੇ ਪਿੱਛੇ ਮੁੜਨ ਲੱਗਾ। ਪੁਲੀਸ ਨੇ ਉਸ ਦਾ ਪਿੱਛਾ ਕਰ ਉਸਨੂੰ ਕਾਬੂ ਕਰ ਲਿਆ। ਟੀਮ ਨੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਦੋ ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲੀਸ ਨੂੰ ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਮਨਵੀਰ ਬੈਨੀਪਾਲ ਉਰਫ਼ ਪਿੰਟੂ ਬੀਏ ਦਾ ਵਿਦਿਆਰਥੀ ਹੈ ਤੇ ਉਸ ਕੋਲ ਪੜ੍ਹਾਈ ਲਈ ਪੈਸੇ ਨਹੀਂ ਸਨ ਅਤੇ ਨਾ ਹੀ ਕੋਈ ਕੰਮ ਧੰਦਾ ਸੀ, ਜਿਸ ਕਾਰਨ ਉਹ ਅਫ਼ੀਮ ਦੀ ਤਸਕਰੀ ਕਰਨ ਲੱਗਿਆ। ਮੁਲਜ਼ਮ ਪਹਿਲੀ ਵਾਰ ਲੁਧਿਆਣਾ ’ਚ ਅਫ਼ੀਮ ਸਪਲਾਈ ਕਰਨ ਲਈ ਬੱਸ ਰਾਹੀਂ ਆਇਆ ਸੀ। ਪੁਲੀਸ ਉਸ ਤੋਂ ਪੁੱਛ-ਪੜਤਾਲ ਕਰ ਕੇ ਇਹ ਪਤਾ ਲਾਉਣ ’ਚ ਲੱਗੀ ਹੈ ਕਿ ਉਹ ਅਫ਼ੀਮ ਕਿਸ ਵਿਅਕਤੀ ਤੋਂ ਲਿਆਇਆ ਸੀ ਤੇ ਅੱਗੇ ਕਿਸਨੂੰ ਸਪਲਾਈ ਕਰਨ ਆਇਆ ਸੀ।

The post ਵਿਦਿਆਰਥੀ ਦੋ ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ appeared first on Punjabi Tribune.



Source link