ਹਰਜੀਤ ਸਿੰਘ
ਜ਼ੀਰਕਪੁਰ, 18 ਮਾਰਚ
ਇਥੋਂ ਦੇ ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਨੇਹਾ ਸ਼ਰਮਾ ਅੱਜ ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੀ ਅਗਵਾਈ ਹੇਠ ਭਾਜਪਾ ਸ਼ਾਮਲ ਹੋ ਗਏ। ਨੇਹਾ ਸ਼ਰਮਾ ਨੇ ਕਾਂਗਰਸ ਦੀ ਟਿਕਟ ਤੋਂ ਚੋਣ ਜਿੱਤੀ ਸੀ ਅਤੇ ਸੂਬੇ ਵਿੱਚ ਸਰਕਾਰ ਬਦਲਣ ਮਗਰੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਈ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਨੀਤ ਕੌਰ ਦੀ ਧੀ ਅਤੇ ਭਾਜਪਾ ਆਗੂ ਜੈ ਇੰਦਰ ਕੌਰ ਵੀ ਹਾਜ਼ਰ ਸਨ।
The post ਜ਼ੀਰਕਪੁਰ ਦੇ ਵਾਰਡ ਨੰਬਰ 5 ਦੀ ਕੌਂਸਲਰ ਭਾਜਪਾ ’ਚ ਸ਼ਾਮਲ appeared first on Punjabi Tribune.