ਕੋਟਾ (ਰਾਜਸਥਾਨ), 19 ਮਾਰਚ
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਰਹਿਣ ਵਾਲੀ 21 ਸਾਲਾ ਲੜਕੀ ਨੂੰ ਕੋਟਾ ਤੋਂ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ। ਉਸ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਅਗਵਾਕਾਰਾਂ ਨੇ ਉਸ ਤੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ‘ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਪਿਛਲੇ ਸਾਲ ਅਗਸਤ ‘ਚ ਆਪਣੀ ਬੇਟੀ ਨੂੰ ਇਮਤਿਹਾਨ ਦੀ ਕੋਚਿੰਗ ਲਈ ਕੋਟਾ ਲੈ ਕੇ ਗਿਆ ਸੀ ਅਤੇ ਉਹ ਵਿਗਿਆਨ ਨਗਰ ਥਾਣਾ ਖੇਤਰ ਦੇ ਹੋਸਟਲ ‘ਚ ਰਹਿ ਰਹੀ ਸੀ। ਉਨ੍ਹਾਂ ਨੂੰ ਉਸ ਦੀ ਧੀ ਦੀਆਂ ਕੁਝ ਤਸਵੀਰਾਂ ਵੀ ਮਿਲੀਆਂ, ਜਿਸ ਵਿਚ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਦਿਖਾਈ ਦਿੱਤੇ। ਦੂਜੇ ਪਾਸੇ ਪੁਲੀਸ ਨੇ ਅਗਵਾ ਦੀ ਪੁਸ਼ਟੀ ਨਹੀਂ ਕੀਤੀ ਤੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।
The post ਕੋਟਾ ’ਚ ਕੋਚਿੰਗ ਲੈ ਰਹੀ ਲੜਕੀ ਅਗਵਾ, 30 ਲੱਖ ਦੀ ਫਿਰੌਤੀ ਮੰਗੀ appeared first on Punjabi Tribune.