ਸੁਖਬੀਰ ਬਾਦਲ ਦੇ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 9 ਨੂੰ

ਸੁਖਬੀਰ ਬਾਦਲ ਦੇ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 9 ਨੂੰ


ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਮਾਰਚ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਦਾਇਰ ਕੀਤੇ ਇਕ ਕਰੋੜ ਰੁਪਏ ਦੇ ਮਾਣਹਾਨੀ ਕੇਸ ਦੀ ਪੈਰਵਾਈ ਲਈ ਮੁੱਖ ਮੰਤਰੀ ਵੱਲੋਂ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨਾਲ ਮਨਿੰਦਰਜੀਤ ਸਿੰਘ ਬੇਦੀ ਅਤੇ ਇਕਬਾਲ ਸਿੰਘ ਬੁੱਟਰ ਨੂੰ ਆਪਣਾ ਵਕੀਲ ਮੁਕੱਰਰ ਕੀਤਾ ਗਿਆ ਹੈ। ਅਦਾਲਤ ਵਿੱਚ ਪੇਸ਼ ਹੁੰਦਿਆਂ ਸ੍ਰੀ ਸਿੱਧੂ ਨੇ ਆਪਣੀ ਪਹਿਲੀ ਦਲੀਲ ਵਿੱਚ ਹੀ ਮਾਣਹਾਨੀ ਦੇ ਇਸ ਕੇਸ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰਨ ਦੀ ਮੰਗ ਕੀਤੀ। ਅਦਾਲਤ ਨੇ ਉਨ੍ਹਾਂ ਦੀ ਦਰਖਾਸਤ ਲੈ ਲਈ ਹੈ ਅਤੇ ਜਵਾਬ ਦੇਣ ਲਈ ਅਗਲੀ ਤਾਰੀਖ 9 ਅਪਰੈਲ ਮੁਕੱਰਰ ਕਰ ਦਿੱਤੀ ਹੈ।

 

The post ਸੁਖਬੀਰ ਬਾਦਲ ਦੇ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 9 ਨੂੰ appeared first on Punjabi Tribune.



Source link