ਕੇਂਦਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਪੁਗਾਉਣ ’ਚ ਨਾਕਾਮ: ਸ਼ਰਦ ਪਵਾਰ

ਕੇਂਦਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਪੁਗਾਉਣ ’ਚ ਨਾਕਾਮ: ਸ਼ਰਦ ਪਵਾਰ


ਪੁਣੇ, 23 ਮਾਰਚ
ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਦੇਸ਼ ਦੇ ਸੱਤਾਧਾਰੀ ਲੋਕ ਕਿਸਾਨਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਨਾਲ ਹੀ ਦਾਅਵਾ ਕੀਤਾ ਕਿ ਕੇਂਦਰ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਪੁਗਾਉਣ ’ਚ ਨਾਕਾਮ ਰਿਹਾ ਹੈ। ਉੱਘੇ ਸਿਆਸਤਦਾਨ ਪਵਾਰ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਅਧੀਨ ਇੰਦਾਪੁਰ ’ਚ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ, ‘‘ਦੇਸ਼ ਵਿੱਚ ਹੁਣ ਵੱਖਰੀ ਸਥਿਤੀ ਹੈ। ਆਗਾਮੀ (ਲੋਕ ਸਭਾ) ਚੋਣਾਂ ਬਹੁਤ ਅਹਿਮ ਹਨ। ਪ੍ਰਧਾਨ ਮੰਤਰੀ ਨੇ ਇੱਕ ਵਾਰ ਭਰੋਸਾ ਦਿਵਾਇਆ ਸੀ ਕਿ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਪਰ ਇਹ ਨਹੀਂ ਹੋਇਆ।’’ ਪਵਾਰ ਮੁਤਾਬਕ ਦੇਸ਼ ਦੇ ਕਿਸਾਨ ਪਿਆਜ਼ ’ਤੇ ਰਾਹਤ ਮੰਗ ਰਹੇ ਹਨ। ਪਰ ‘ਜਿਹੜੇ ਲੋਕ ਸੱਤਾ ਵਿੱਚ ਹਨ ਉਨ੍ਹਾਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ।’’ –ਪੀਟੀਆਈ

The post ਕੇਂਦਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਪੁਗਾਉਣ ’ਚ ਨਾਕਾਮ: ਸ਼ਰਦ ਪਵਾਰ appeared first on Punjabi Tribune.



Source link