ਚੋਣ ਕਮਿਸ਼ਨ ਵਲੋਂ ਨੀਲਗਿਰੀ ਫਲਾਇੰਗ ਸਕੁਐਡ ਦਾ ਮੁਖੀ ਮੁਅੱਤਲ

ਚੋਣ ਕਮਿਸ਼ਨ ਵਲੋਂ ਨੀਲਗਿਰੀ ਫਲਾਇੰਗ ਸਕੁਐਡ ਦਾ ਮੁਖੀ ਮੁਅੱਤਲ


ਨਵੀਂ ਦਿੱਲੀ, 30 ਮਾਰਚ
ਚੋਣ ਕਮਿਸ਼ਨ ਨੇ ਡੀਐਮਕੇ ਉਮੀਦਵਾਰ ਦੇ ਵਾਹਨ ਦੀ ਜਾਂਚ ਵਿਚ ਢਿੱਲ ਵਰਤਣ ਦੇ ਦੋਸ਼ ਹੇਠ ਨੀਲਗਿਰੀ ਫਲਾਇੰਗ ਸਕੁਐਡ ਦੇ ਮੁਖੀ ਨੂੰ ਮੁਅੱਤਲ ਕਰ ਦਿੱਤਾ ਹੈ। ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਸ਼ਨਿਚਰਵਾਰ ਨੂੰ ਡੀਐਮਕੇ ਪਾਰਟੀ ਦੇ ਉਮੀਦਵਾਰ ਥਿਰੂ ਏ ਰਾਜਾ ਦੇ ਕਾਫ਼ਲੇ ਦੀ ਜਾਂਚ ਨਾ ਕਰਨ ਲਈ ਤਾਮਿਲਨਾਡੂ ਵਿੱਚ ਨੀਲਗਿਰੀਜ਼ ਦੀ ਫਲਾਇੰਗ ਸਕੁਐਡ ਟੀਮ ਦੇ ਮੁਖੀ ਨੂੰ ਮੁਅੱਤਲ ਕੀਤਾ। ਇਹ ਕਾਰਵਾਈ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਪੂਰੀ ਟੀਮ ਨੂੰ ਬਦਲ ਦਿੱਤਾ ਹੈ। ਇਸ ਤੋਂ ਬਾਅਦ ਖਰਚਾ ਨਿਗਰਾਨ ਨੇ ਵੀ ਮੌਕੇ ’ਤੇ ਜਾ ਕੇ ਪੁੱਛਗਿੱਛ ਕੀਤੀ। ਉਨ੍ਹਾਂ ਨੇ ਵੀਡੀਓ ਨਿਗਰਾਨੀ ਟੀਮਾਂ ਵਲੋਂ ਰਿਕਾਰਡ ਕੀਤੇ ਗਏ ਦੋ ਵੀਡੀਓਜ਼ ਵੀ ਦੇਖੇ ਜਿਨ੍ਹਾਂ ਵਿਚ ਕਾਫ਼ਲੇ ਵਿੱਚ ਮੌਜੂਦ ਹੋਰ ਕਾਰਾਂ ਦੀ ਵੀ ਚੈਕਿੰਗ ਨਹੀਂ ਕੀਤੀ ਗਈ।

The post ਚੋਣ ਕਮਿਸ਼ਨ ਵਲੋਂ ਨੀਲਗਿਰੀ ਫਲਾਇੰਗ ਸਕੁਐਡ ਦਾ ਮੁਖੀ ਮੁਅੱਤਲ appeared first on Punjabi Tribune.



Source link