ਆਈਪੀਐਲ: ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਆਈਪੀਐਲ: ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ


ਅਹਿਮਦਾਬਾਦ, 4 ਅਪਰੈਲ

ਪੰਜਾਬ ਕਿੰਗਜ਼ ਨੇ ਅੱਜ ਇੱਥੇ ਰੋਮਾਂਚਕ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਟਾਈਟਨਜ਼ ਦੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਟੀਮ ਨੂਰ ਅਹਿਮਦ (32 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 13ਵੇਂ ਓਵਰ ’ਚ 111 ਦੌੜਾਂ ’ਤੇ ਪੰਜ ਵਿਕਟਾਂ ਗੁਆ ਕੇ ਮੁਸ਼ਕਲਾਂ ’ਚ ਘਿਰ ਗਈ ਸੀ ਪਰ ਸ਼ਸ਼ਾਂਕ ਨੇ 29 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸੱਤ ਵਿਕਟਾਂ ’ਤੇ 200 ਦੌੜਾਂ ਦੇ ਜੇਤੂ ਸਕੋਰ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ ਦੇ ਨੀਮ ਸੈਂਕੜੇ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ ਚਾਰ ਵਿਕਟਾਂ ‘ਤੇ 199 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ।

The post ਆਈਪੀਐਲ: ਪੰਜਾਬ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ appeared first on Punjabi Tribune.



Source link