ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਵਾਰ ਫੇਰ ਆਪਣੇ ਸੀਨੀਅਰ ਆਗੂ ਪ੍ਰੋ. ਮਹਿੰਦਰਪਾਲ ਸਿੰਘ ਨੂੰ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ। ਉਹ ਮਾਨ ਦਲ ਦੇ ਬਹੁਤ ਹੀ ਪੁਰਾਣੇ ਆਗੂ ਹਨ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਦੀ ਸੀਟ ਤੇ ਚੰਗਾ ਪ੍ਰਦਰਸ਼ਨ ਕਰਨਗੇ, ਕਿਉਂਕਿ ਪਟਿਆਲਾ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਆਸਾਂ ’ਤੇ ਪੂਰਾ ਨਹੀਂ ਉੱਤਰੀ।
ਜਾਣਕਾਰੀ ਅਨੁਸਾਰ ਮਹਿੰਦਰਪਾਲ ਸਿੰਘ ਦੇ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਧਰਿੰਦਰ ਕੌਰ ਨੇ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ, ਉਸ ਤੋਂ ਬਾਅਦ 2004 ਵਿੱਚ ਪਟਿਆਲਾ ਸ਼ਹਿਰ ਤੋਂ ਮਹਿੰਦਰਪਾਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ, 2007 ਵਿੱਚ ਸਮਾਣਾ ਹਲਕੇ ਤੋਂ ਐਮਐਲਏ ਦੀ ਚੋਣ ਲੜ ਕੇ ਮਹਿੰਦਰਪਾਲ ਸਿੰਘ ਨੇ 2900 ਦੇ ਕਰੀਬ ਵੋਟਾਂ ਹਾਸਲ ਕੀਤੀਆਂ। 2014 ਵਿੱਚ ਲੋਕ ਸਭਾ ਚੋਣ ਲੜ ਕੇ ਹਲਕੇ ਵਿੱਚੋਂ ਪ੍ਰੋ. ਮਹਿੰਦਰਪਾਲ ਸਿੰਘ ਨੇ 3300 ਵੋਟ ਹਾਸਲ ਕੀਤੀ, 2022 ਵਿਚ ਪਟਿਆਲਾ ਦਿਹਾਤੀ ਤੋਂ ਵਿਧਾਨ ਸਭਾ ਦੀ ਚੋਣ ਲੜ ਕੇ ਉਸ ਨੇ 5404 ਵੋਟਾਂ ਹਾਸਲ ਕੀਤੀਆਂ।
The post ਪ੍ਰੋ. ਮਹਿੰਦਰਪਾਲ ਹੋਣਗੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪਟਿਆਲਾ ਤੋਂ ਉਮੀਦਵਾਰ appeared first on Punjabi Tribune.