ਜੈਪੁਰ, 6 ਅਪਰੈਲ
ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਦੇ ਨਾਬਾਦ ਸੈਂਕੜੇ ਸਦਕਾ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਰੌਇਲ ਚੈਲੰਜਰਜ਼ ਬੰਗਲੂਰੂ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਬੰਗਲੂਰੂ ਵੱਲੋਂ ਦਿੱਤਾ 184 ਦੌੜਾਂ ਦਾ ਟੀਚਾ ਰਾਜਸਥਾਨ ਨੇ 19.1 ਓਵਰਾਂ ਵਿੱਚ 189/4 ਸਕੋਰ ਬਣਾਉਂਦਿਆਂ ਪੂਰਾ ਕਰ ਲਿਆ। ਰਾਜਸਥਾਨ ਵੱਲੋਂ ਬਟਲਰ ਤੋਂ ਇਲਾਵਾ ਸੰਜੂ ਸੈਮਸਨ ਨੇ 69 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਆਈਪੀਐੱਲ ਵਿੱਚ ਰਿਕਾਰਡ ਅੱਠਵੇਂ ਸੈਂਕੜੇ ਦੇ ਬਾਵਜੂਦ ਰੌਇਲ ਚੈਲੰਜਰਜ਼ ਬੰਗਲੂਰੂ ਦੀ ਟੀਮ ਤਿੰਨ ਵਿਕਟਾਂ ’ਤੇ 183 ਦੌੜਾਂ ਹੀ ਬਣਾ ਸਕੀ। ਕੋਹਲੀ ਨੇ 72 ਗੇਂਦਾਂ ’ਚ 113 ਦੌੜਾਂ ਬਣਾਈਆਂ ਤੇ ਆਪਣੀ ਪਾਰੀ ਵਿੱਚ 12 ਚੌਕੇ ਅਤੇ ਤਿੰਨ ਛੱਕੇ ਜੜੇ।
The post ਆਈਪੀਐੱਲ: ਕੋਹਲੀ ’ਤੇ ਭਾਰੀ ਪਿਆ ਬਟਲਰ ਦਾ ਸੈਂਕੜਾ appeared first on Punjabi Tribune.