ਗਾਜ਼ਾ ਨੂੰ ਇੱਕ ਕਰੋੜ ਲੀਟਰ ਈਂਧਣ ਭੇਜੇਗਾ ਇਰਾਕ

ਗਾਜ਼ਾ ਨੂੰ ਇੱਕ ਕਰੋੜ ਲੀਟਰ ਈਂਧਣ ਭੇਜੇਗਾ ਇਰਾਕ


ਕਾਹਿਰਾ, 7 ਅਪਰੈਲ

ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਡਾਨੀ ਨੇ ਕਿਹਾ ਕਿ ਇਰਾਕ ਨੇ ਅੱਜ ਫਲਸਤੀਨੀ ਲੋਕਾਂ ਦੀ ਹਮਾਇਤ ਵਜੋਂ ਗਾਜ਼ਾ ਪੱਟੀ ਨੂੰ ਇੱਕ ਕਰੋੜ ਲੀਟਰ ਈਂਧਣ ਭੇਜਣ ਦੀ ਸਹਿਮਤੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇੱਕ ਬਿਆਨ ’ਚ ਕਿਹਾ ਕਿ ਇਰਾਕ ਗਾਜ਼ਾ ’ਚ ਜ਼ਖਮੀ ਹੋਏ ਫਲਤੀਨੀਆਂ ਨੂੰ ਦੇਸ਼ ਆਉਣ ਦੇਣ ਅਤੇ  ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਸਹਿਮਤ ਹੋਇਆ ਹੈ। ਈਂਧਣ ਦੀ ਘਾਟ ਕਾਰਨ ਗਾਜ਼ਾ ਪੱਟੀ ’ਚ ਹਸਪਤਾਲਾਂ, ਜਲ ਪ੍ਰਣਾਲੀਆਂ, ਬੇਕਰੀਆਂ ਅਤੇ ਰਾਹਤ ਅਪਰੇਸ਼ਨਾਂ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਰਾਇਟਰਜ਼

The post ਗਾਜ਼ਾ ਨੂੰ ਇੱਕ ਕਰੋੜ ਲੀਟਰ ਈਂਧਣ ਭੇਜੇਗਾ ਇਰਾਕ appeared first on Punjabi Tribune.



Source link