ਲਖਨਊ, 28 ਅਪਰੈਲ
ਬਹੁਜਨ ਸਮਾਜ ਪਾਰਟੀ ਨੇ ਐਤਵਾਰ ਨੂੰ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਤੋਂ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਨੇ ਅਮੇਠੀ ਹਲਕੇ ਤੋਂ ਰਵੀ ਪ੍ਰਕਾਸ਼ ਮੌਰਿਆ ਨੂੰ ਮੈਦਾਨ ’ਚ ਉਤਾਰਿਆ। ਪਾਰਟੀ ਦੇ ਇਕ ਬਿਆਨ ਅਨੁਸਾਰ ਸਈਅਦ ਦਾਨਿਸ਼ ਸੰਤ ਕਬੀਰ ਨਗਰ ਸੰਸਦੀ ਸੀਟ ਤੋਂ ਚੋਣ ਲੜਨਗੇ, ਜਦਕਿ ਸਬੀਹਾ ਅੰਸਾਰੀ ਨੂੰ ਆਜ਼ਮਗੜ੍ਹ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਮਾਇਆਵਤੀ ਦੀ ਅਗਵਾਈ ਵਾਲੀ ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਇਹ ਨੌਵੀਂ ਸੂਚੀ ਹੈ। ਇਸ ਦੇ ਨਾਲ, ਪਾਰਟੀ ਨੇ ਰਾਜ ਦੀਆਂ ਕੁੱਲ 80 ਸੰਸਦੀ ਸੀਟਾਂ ਵਿੱਚੋਂ 71 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
The post ਲੋਕ ਸਭਾ ਚੋਣਾਂ: ਬਸਪਾ ਵੱਲੋਂ ਤਿੰਨ ਉਮੀਦਵਾਰਾਂ ਦਾ ਐਲਾਨ appeared first on Punjabi Tribune.