ਜੈਪੁਰ, 23 ਸਤੰਬਰ
ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਅੱਜ ਸ਼ੁਰੂ ਹੋ ਗਈ ਹੈ। ਇਸ ਵਾਰ ਮੌਨਸੂਨ ਨੇ ਆਮ ਨਾਲੋਂ ਛੇ ਦਿਨ ਪੱਛੜ ਕੇ ਇੱਥੋਂ ਪਰਤਣਾ ਸ਼ੁਰੂ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਦੇ ਬੁਲਾਰੇ ਨੇ ਦੱਸਿਆ ਕਿ ਪੱਛਮੀ ਰਾਜਸਥਾਨ ਦੇ ਸਰਹੱਦੀ ਖੇਤਰਾਂ ਤੋਂ ਅੱਜ ਮੌਨਸੂਨ ਦੀ ਵਾਪਸੀ ਛੇ ਦਿਨ ਪੱਛੜ ਕੇ ਸ਼ੁਰੂ ਹੋਈ ਹੈ। ਬੁਲਾਰੇ ਨੇ ਕਿਹਾ ਕਿ ਪੂਰਬੀ ਰਾਜਸਥਾਨ ਦੇ ਕੋਟਾ, ਉਦੈਪੁਰ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ 25 ਤੋਂ 30 ਸਤੰਬਰ ਤੱਕ ਗਰਜ ਨਾਲ ਹਲਕੇ ਤੋਂ ਦਰਮਿਆਨਾ ਪੈਣ ਦੀ ਸੰਭਾਵਨਾ ਹੈ। 27-29 ਸਤੰਬਰ ਦੌਰਾਨ ਭਰਤਪੁਰ, ਜੈਪੁਰ ਅਤੇ ਅਜਮੇਰ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਗਰਜ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।
The post ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੋਂ ਮੌਨਸੂਨ ਦੀ ਵਾਪਸੀ ਸ਼ੁਰੂ appeared first on Punjabi Tribune.