ਮੈਸੂਰੂ, 27 ਸਤੰਬਰ
ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ ਜ਼ਮੀਨ ਅਲਾਟਮੈਂਟ ਮਾਮਲੇ ’ਚ ਅਦਾਲਤ ਦੇ ਹੁਕਮਾਂ ਮਗਰੋਂ ਲੋਕਾਯੁਕਤ ਪੁਲੀਸ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਹੋਰਾਂ ਖ਼ਿਲਾਫ਼ ਅੱਜ ਐੱਫਆਈਆਰ ਦਰਜ ਕਰ ਲਈ ਹੈ। ਐੱਫਆਈਆਰ ’ਚ ਸਿੱਧਾਰਮੱਈਆ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਪਾਰਵਤੀ ਅਤੇ ਸਾਲੇ ਮਲਿਕਾਰਜੁਨ ਸਵਾਮੀ ਦਾ ਨਾਮ ਵੀ ਸ਼ਾਮਲ ਹੈ। ਐੱਮਪੀਜ਼/ਐੱਮਐੱਲਏਜ਼ ਨਾਲ ਜੁੜੇ ਫ਼ੌਜਦਾਰੀ ਕੇਸਾਂ ਲਈ ਬਣੀ ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਭੱਟ ਨੇ ਬੁੱਧਵਾਰ ਨੂੰ ਲੋਕਾਯੁਕਤ ਪੁਲੀਸ ਨੂੰ ਸਿੱਧਾਰਮੱਈਆ ਖ਼ਿਲਾਫ਼ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਉੱਧਰ, ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਜਿਹੇ ‘ਸਿਆਸੀ ਕੇਸਾਂ’ ਤੋਂ ਡਰਨ ਵਾਲੇ ਨਹੀਂ ਹਨ। ਸਿੱਧਾਰਮੱਈਆ ਨੇ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਤੋਂ ਡਰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
The post ਸਿੱਧਾਰਮੱਈਆ ਖ਼ਿਲਾਫ਼ ਲੋਕਾਯੁਕਤ ਪੁਲੀਸ ਵੱਲੋਂ ਕੇਸ ਦਰਜ appeared first on Punjabi Tribune.