ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਕੌਮੀ ਰਾਜਧਾਨੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਭਾਰਦਵਾਜ ਨੇ ਉਪ ਰਾਜਪਾਲ ਵੀਕੇ ਸਕਸੈਨਾ ’ਤੇ ਦੋਸ਼ ਲਾਇਆ ਕਿ ਉਹ ਪੁਲੀਸ ਸਟੇਸ਼ਨਾਂ ਦੇ ਦੌਰੇ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਐੱਲਜੀ ਨਿਗਮ ਦੇ ਕੰਮਾਂ ਲਈ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਨਾਲ ਲੈ ਕੇ ਦੌਰੇ ਕਰਦੇ ਹਨ। ਇਸੇ ਤਰ੍ਹਾਂ ਜਦੋਂ ਲੋਕ ਨਿਰਮਾਣ ਵਿਭਾਗ ਦਾ ਕੰਮ ਹੁੰਦਾ ਹੈ ਤਾਂ ਉਹ ਸਕੱਤਰ ਨੂੰ ਨਾਲ ਲੈ ਕੇ ਜਾਂਦੇ ਹਨ। ਇਸ ਦੇ ਉਲਟ ਦਿੱਲੀ ਵਿੱਚ 209 ਪੁਲੀਸ ਸਟੇਸ਼ਨ ਹਨ, ਉਪ ਰਾਜਪਾਲ ਉਨ੍ਹਾਂ ਦਾ ਦੌਰਾ ਨਹੀਂ ਕਰਦੇ। ਭਾਰਦਵਾਜ ਨੇ ਕਿਹਾ ਕਿ ਦਿੱਲੀ ਅੰਦਰ ਦਹਿਸ਼ਤ ਤੇ ਡਰ ਦਾ ਮਾਹੌਲ ਹੈ ਤੇ ਦਿੱਲੀ ਵਿੱਚ ਹੁਣ ਪਹਿਲਾਂ ਨਾਲੋਂ ਕਿਤੇ ਵਿਸਫੋਟਕ ਹਾਲਤ ਹਨ। ਦਿੱਲੀ ਦੀ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਨਰਾਇਣਾ ਦੇ ਸ਼ੋਅਰੂਮ ਵਿੱਚ ਗੋਲੀਆਂ ਚੱਲੀਆਂ, ਐੱਲਜੀ ਨਰਾਇਣਾ ਦਾ ਦੌਰਾ ਕਦੋਂ ਕਰਨਗੇ।
The post ਸੌਰਭ ਭਾਰਦਵਾਜ ਨੇ ਐੱਲਜੀ ਦੇ ਦੌਰਿਆਂ ’ਤੇ ਚੁੁੱਕੇ ਸਵਾਲ appeared first on Punjabi Tribune.