ਜੈਸਮੀਨ ਭਾਰਦਵਾਜ
ਨਾਭਾ, 8 ਅਕਤੂਬਰ
ਨਾਭਾ ਦੇ ਪਿੰਡ ਲੋਹਾਰ ਮਾਜਰਾ ਤੋਂ ਕੁਲਜੀਤ ਸਿੰਘ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ। ਜ਼ਿਕਰਯੋਗ ਹੈ ਕਿ ਕੁਲਜੀਤ ਸਿੰਘ ਮਸ਼ਹੂਰ ਗਾਇਕ ਤੇ ਅਦਾਕਾਾਰ ਐਮੀ ਵਿਰਕ ਦੇ ਪਿਤਾ ਹਨ। 350 ਵੋਟ ਵਾਲੇ ਇਸ ਪਿੰਡ ਵਿੱਚ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ ਕੁਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸਿਆਸਤ ਚ ਆਉਣ ਦਾ ਕੋਈ ਇਰਾਦਾ ਨਹੀਂ ਪਰ ਪਿੰਡਵਾਸੀਆਂ ਦੇ ਜ਼ੋਰ ਦੇਣ ’ਤੇ ਉਹ ਸਰਪੰਚ ਬਣੇ ਹਨ। ਇੱਥੇ ਦੱਸਣਯੋਗ ਹੈ ਕਿ ਕੁਲਜੀਤ ਸਿੰਘ ਦੀ ਪਿੰਡ ਵਿਚ ਹੀ ਪੱਕੀ ਰਿਹਾਇਸ਼ ਹੈ।
The post ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਬਣੇ ਸਰਪੰਚ appeared first on Punjabi Tribune.