ਚੰਡੀਗੜ੍ਹ: ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਰਿਲੀਜ਼ ਕੀਤੀ ਗਈ। ਸਮਾਰੋਹ ’ਚ ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਸਕੇ ਅਗਰਵਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਕਾ ਦੀ ਪੁਸਤਕ ਨੂੰ ਜੀਵਨ ਜਾਚ ਦਾ ਤੋਹਫ਼ਾ ਦੱਸਿਆ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸੁਸ਼ੀਲ ਦੁਸਾਂਝ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਜਿਊਣ ਦਾ ਸਲੀਕਾ ਦੱਸਦੀ ਹੈ। ਦਰਸ਼ਨ ਬੁੱਟਰ, ਜੰਗ ਬਹਾਦਰ ਗੋਇਲ, ਗੁਰਨਾਮ ਕੰਵਰ, ਡਾ. ਦੀਪਕ ਮਨਮੋਹਨ ਸਿੰਘ, ਡਾ. ਦਵਿੰਦਰ ਬੋਹਾ, ਡਾ. ਸਵੈਰਾਜ ਸੰਧੂ ਨੇ ਲੇਖਿਕਾ ਦੀ ਸਹਿਜਤਾ ਨੂੰ ਸਲਾਹਿਆ। -ਸਾਹਿਤ ਪ੍ਰਤੀਨਿਧ
The post ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ਲੋਕ ਅਰਪਣ appeared first on Punjabi Tribune.