ਬਿਹਾਰ: ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਮਾਮਲਿਆਂ ’ਚ ਲੋੜੀਂਦਾ ਮਾਓਵਾਦੀ ਗ੍ਰਿਫ਼ਤਾਰ

ਬਿਹਾਰ: ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਮਾਮਲਿਆਂ ’ਚ ਲੋੜੀਂਦਾ ਮਾਓਵਾਦੀ ਗ੍ਰਿਫ਼ਤਾਰ



ਜਮੂਈ, 18 ਅਕਤੂਬਰ

ਸਪੈਸ਼ਲ ਟਾਸਕ ਫੋਰਸ, ਸੀਆਰਪੀਐੈੱਫ ਤੇ ਐੱਸਐੱਸਬੀ ਦੇ ਜਵਾਨਾਂ ਨੇ ਇੱਕ ਮਾਓਵਾਦੀ ਜਿਸ ਦੇ ਸਿਰ ’ਤੇ ਦੋ ਲੱਖ ਰੁਪਏ ਦਾ ਇਨਾਮ ਸੀ, ਨੂੰ ਬਿਹਾਰ ਦੇ ਜਮੂਈ ਜ਼ਿਲ੍ਹੇ ’ਚ ਮੁਰਸ਼ਿਦਾਬਾਦ ਦੇ ਜੰਗਲਾਂ ’ਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਓਵਾਦੀ ਸੀਪੀਆਈ (ਮਾਓਵਾਦੀ) ਦੀ ਪੂਰਵੀ ਬਿਹਾਰ ਪੂਰਵੋਤਰ ਝਾਰਖੰਡ ਸਪੈਸ਼ਲ ਏਰੀਆ ਕਮੇਟੀ ਦਾ ਸਰਗਰਮ ਮੈਂਬਰ ਸੀ ਤੇ ਜਮੂਈ, ਲੱਖੀਸਰਾਏ, ਮੁੰਗੇਰ ਅਤੇ ਝਾਰਖੰਡ ਸਣੇ ਹੋਰ ਥਾਈਂ ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਸੱਤ ਮਾਮਲਿਆਂ ’ਚ ਲੋੜੀਂਦਾ ਸੀ। ਪੁਲੀਸ ਨੇ ਦੱਸਿਆ ਕਿ ਉਕਤ ਮਾਓਵਾਦੀ ਨੂੰ ਲੰਘੀ ਰਾਤ ਤਲਾਸ਼ੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

 

 

The post ਬਿਹਾਰ: ਸੁਰੱਖਿਆ ਜਵਾਨਾਂ ’ਤੇ ਹਮਲੇ ਦੇ ਮਾਮਲਿਆਂ ’ਚ ਲੋੜੀਂਦਾ ਮਾਓਵਾਦੀ ਗ੍ਰਿਫ਼ਤਾਰ appeared first on Punjabi Tribune.



Source link