ਗੁਰੂਗ੍ਰਾਮ: ਅੱਗ ’ਚ ਝੁਲਸਣ ਨਾਲ ਚਾਰ ਨੌਜਵਾਨਾਂ ਦੀ ਮੌਤ

ਗੁਰੂਗ੍ਰਾਮ: ਅੱਗ ’ਚ ਝੁਲਸਣ ਨਾਲ ਚਾਰ ਨੌਜਵਾਨਾਂ ਦੀ ਮੌਤ


ਗੁਰੂਗ੍ਰਾਮ, 26 ਅਕਤੂਬਰ
ਇੱਥੇ ਇਕ ਘਰ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਇਕ 17 ਸਾਲਾ ਲੜਕਾ ਵੀ ਸ਼ਾਮਲ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ ਤੇ ਪਹਿਲੀ ਮੰਜ਼ਿਲ ਵਿੱਚ ਅੱਗ ਲੱਗ ਗਈ। ਮ੍ਰਿਤਕਾਂ ਦੀ ਪਛਾਣ ਮੁਸ਼ਤਾਕ (22), ਨੂਰ ਆਲਮ (26), ਸਾਹਿਲ (24) ਅਤੇ ਅਮਨ ਵਾਸੀ ਬਿਹਾਰ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਹ ਸਾਰੇ ਪੀੜਤ ਸੈਕਟਰ 10 ਵਿੱਚ ਸਰਸਵਤੀ ਐਨਕਲੇਵ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਅੱਗ ਲੱਗਣ ਦੀ ਘਟਨਾ ਸ਼ੁੱਕਰਵਾਰ ਨੂੰ ਰਾਤ ਕਰੀਬ 12.15 ਵਜੇ ਵਾਪਰੀ। ਸੈਕਟਰ 10 ਏ ਥਾਣੇ ਦੇ ਐਸਐਚਓ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਨੌਜਵਾਨ ਅੱਗ ਵਿਚ ਜ਼ਿੰਦਾ ਸੜ ਗਏ। ਸੂਚਨਾ ਮਿਲਣ ’ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਤੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੀਟੀਆਈ

The post ਗੁਰੂਗ੍ਰਾਮ: ਅੱਗ ’ਚ ਝੁਲਸਣ ਨਾਲ ਚਾਰ ਨੌਜਵਾਨਾਂ ਦੀ ਮੌਤ appeared first on Punjabi Tribune.



Source link