ਮੁੰਬਈ, 28 ਅਕਤੂਬਰ
Share Market: ਆਈਸੀਆਈਸੀਆਈ ਬੈਂਕ ਵਿੱਚ ਖਰੀਦਦਾਰੀ ਦਾ ਮਜ਼ਬੂਤ ਆਲਮੀ ਰੁਝਾਨ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਵੱਲੋਂ ਲਗਾਤਾਰ ਖਰੀਦਦਾਰੀ ਕਾਰਨ ਬੀਐੱਸਈ ਦਾ ਸੈਂਸੈਕਸ 602.75 ਅੰਕ ਜਾਂ 0.76 ਫੀਸਦੀ ਵਧ ਕੇ 80,005.04 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 1,137.52 ਅੰਕ ਜਾਂ 1.43 ਫੀਸਦੀ ਵਧ ਕੇ 80,539.81 ’ਤੇ ਪਹੁੰਚ ਗਿਆ ਸੀ। ਉਧਰ ਐੱਨਐੱਸਈ ਨਿਫ਼ਟੀ 158.35 ਅੰਕ ਜਾਂ 0.65 ਫੀਸਦੀ ਵਧ ਕੇ 24,339.15 ’ਤੇ ਪਹੁੰਚ ਗਿਆ।
ਏਸ਼ੀਆਈ ਬਾਜ਼ਾਰਾਂ ’ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਉੱਚੇ ਪੱਧਰ ’ਤੇ ਬੰਦ ਹੋਏ। ਯੂਰਪੀ ਬਾਜ਼ਾਰ ਸਕਾਰਾਤਮਕ ਖੇਤਰ ’ਚ ਕਾਰੋਬਾਰ ਕਰ ਰਹੇ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 3,036.75 ਕਰੋੜ ਰੁਪਏ ਦੇ ਸ਼ੇਅਰਾਂ ਨੂੰ ਆਫਲੋਡ ਕੀਤਾ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 4,159.29 ਕਰੋੜ ਰੁਪਏ ਦੇ ਸ਼ੇਅਰ ਖਰੀਦੇ। -ਪੀਟੀਆਈ
The post Share Market: 5 ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ ਵਾਧੇ ਨਾਲ ਬੰਦ appeared first on Punjabi Tribune.