ਨਵੀਂ ਦਿੱਲੀ, 2 ਨਵੰਬਰ
Ammunition cartridge found on seat pocket of Dubai-Delhi Air India flight: ਏਅਰ ਇੰਡੀਆ ਦੀ ਦੁਬਈ ਤੋਂ ਦਿੱਲੀ ਆਉਣ ਵਾਲੀ ਉਡਾਣ ਵਿਚੋਂ ਇਕ ਕਾਰਤੂਸ ਮਿਲਿਆ ਹੈ। ਇਹ ਮਾਮਲਾ 27 ਅਕਤੂਬਰ ਦਾ ਹੈ ਪਰ ਇਸ ਦੀ ਜਾਣਕਾਰੀ ਅੱਜ ਨਸ਼ਰ ਹੋਈ ਹੈ। ਏਅਰ ਇੰਡੀਆ ਦੀ ਉਡਾਣ ਏਆਈ 916 ਜਦੋਂ ਨਵੀਂ ਦਿੱਲੀ ਵਿਚ ਉਤਰੀ ਤਾਂ ਇਸ ਦੀ ਸੀਟ ਦੀ ਜੇਬ ਵਿਚੋਂ ਇਕ ਕਾਰਤੂਸ ਮਿਲਿਆ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਏਅਰ ਇੰਡੀਆ ਵੱਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਹਵਾਈ ਉਡਾਣਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਬੀਤੇ ਕਈ ਦਿਨਾਂ ਤੋਂ ਜਾਰੀ ਹੈ। ਇਹ ਜਾਣਕਾਰੀ ਮਿਲੀ ਹੈ ਕਿ 14 ਤੋਂ 29 ਅਕਤੂਬਰ ਦਰਮਿਆਨ ਪੰਜ ਸੌ ਤੋਂ ਜ਼ਿਆਦਾ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
The post ਏਅਰ ਇੰਡੀਆ ਦੀ ਉਡਾਣ ਵਿੱਚੋਂ ਕਾਰਤੂਸ ਮਿਲਿਆ appeared first on Punjabi Tribune.