India-Canada row: ਕੈਨੇਡਾ ਦੇ ਅਮਿਤ ਸ਼ਾਹ ’ਤੇ ਦੋਸ਼ ਭਾਰਤ ਵੱਲੋਂ ‘ਬੇਤੁਕੇ ਤੇ ਬੇਬੁਨਿਆਦ’ ਕਰਾਰ

India-Canada row: ਕੈਨੇਡਾ ਦੇ ਅਮਿਤ ਸ਼ਾਹ ’ਤੇ ਦੋਸ਼ ਭਾਰਤ ਵੱਲੋਂ ‘ਬੇਤੁਕੇ ਤੇ ਬੇਬੁਨਿਆਦ’ ਕਰਾਰ


ਅਜੈ ਬੈਨਰਜੀ
ਨਵੀਂ ਦਿੱਲੀ, 2 ਨਵੰਬਰ
ਭਾਰਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਤੇ ਕੈਨੇਡਾ ਵੱਲੋਂ ਲਾਏ ਦੋਸ਼ਾਂ ਦਾ ਜ਼ੋਰਦਾਰ ਢੰਗ ਨਾਲ ਖੰਡਨ ਕਰਦਿਆਂ ਉਨ੍ਹਾਂ ਨੂੰ ਬੇਤੁਕੇ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿਚ ਇਥੇ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਤਲਬ ਕਰ ਕੇ ਉਨ੍ਹਾਂ ਨੂੰ ਇੱਕ ਡਿਪਲੋਮੈਟਿਕ ਨੋਟ ਸੌਂਪਿਆ ਹੈ।
ਗ਼ੌਰਤਲਬ ਹੈ ਕਿ 29 ਅਕਤੂਬਰ ਨੂੰ ਕੈਨੇਡਾ ਦੇ ਉਪ ਮੰਤਰੀ ਡੇਵਿਡ ਮੌਰੀਸਨ (Deputy Minister David Morrison) ਨੇ ਮੁਲਕ ਦੀ ਰਾਜਧਾਨੀ ਓਟਵਾ ਸਥਿਤ ਸੰਸਦ ਦੀ ਜਨ ਸੁਰੱਖਿਆ ਤੇ ਕੌਮੀ ਸਲਾਮਤੀ ਸਬੰਧੀ ਸਥਾਈ ਕਮੇਟੀ ਸਾਹਮਣੇ ਆਪਣੇ ਬਿਆਨ ਵਿਚ ਸ਼ਾਹ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਕੈਨੇਡਾ ਵਿਚ ਖ਼ਾਲਿਸਤਾਨ ਪੱਖੀਆਂ ਦੇ ਹੋਏ ਕਤਲਾਂ ਦੇ ਮਾਮਲਿਆਂ ਵਿਚ ਸ਼ਾਹ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ (Randhir Jaiswal, MEA spokesperson) ਨੇ ਕਿਹਾ, “ਭਾਰਤ ਸਰਕਾਰ ਇਨ੍ਹਾਂ ਬੇਬੁਨਿਆਦ ਦੋਸ਼ਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਵਿਰੋਧ ਦਰਜ ਕਰਵਾਇਆ ਹੈ।” ਜੈਸਵਾਲ ਨੇ ਹੋਰ ਕਿਹਾ ਕਿ ਕੈਨੇਡਾ ਦੀਆਂ ਕਾਰਵਾਈਆਂ ਮੌਜੂਦਾ ਕੈਨੇਡੀਅਨ ਸਰਕਾਰ ਦੇ ਏਜੰਡੇ ਅਤੇ ਵਿਹਾਰ ਬਾਰੇ ਭਾਰਤ ਦੀਆਂ ਚਿੰਤਾਵਾਂ ਦੀ ਪੁਸ਼ਟੀ ਕਰਦੀਆਂ ਹਨ।
ਉਨ੍ਹਾਂ ਸਾਫ਼ ਤੌਰ ’ਤੇ ਕਿਹਾ, “ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਦੇ ਦੋਵੇਂ ਮੁਲਕਾਂ ਦੇ ਦੁਵੱਲੇ ਸਬੰਧਾਂ ਲਈ ਗੰਭੀਰ ਨਤੀਜੇ ਨਿਕਣਗੇ।” ਭਾਰਤ ਵੱਲੋਂ ਕੈਨੇਡੀਅਨ ਸਾਈਬਰ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਲਾਏ ਗਏ ਦੋਸ਼ਾਂ ਬਾਰੇ ਜੈਸਵਾਲ ਨੇ ਕਿਹਾ, “ਇਹ ਬਿਨਾਂ ਸਬੂਤਾਂ ਦੇ ਭਾਰਤ ‘ਤੇ ਹਮਲੇ ਕਰਨ ਦੀ ਕੈਨੇਡਾ ਦੀ ਰਣਨੀਤੀ ਦੀ ਇੱਕ ਹੋਰ ਮਿਸਾਲ ਜਾਪਦੀ ਹੈ।”
ਭਾਰਤ ਨੇ ਭਾਰਤੀ ਅਧਿਕਾਰੀਆਂ ‘ਤੇ ਕੈਨੇਡਾ ਵਿੱਚ ਆਡੀਓ ਅਤੇ ਵੀਡੀਓ ਨਿਗਰਾਨੀ ਕੀਤੇ ਜਾਣ ਦਾ ਵੀ ਵਿਰੋਧ ਕੀਤਾ ਹੈ ਅਤੇ ਇਸ ਨੂੰ ਸਫ਼ਾਰਤੀ ਕਨਵੈਨਸ਼ਨਾਂ ਦੀ ‘ਸਪੱਸ਼ਟ ਉਲੰਘਣਾ’ ਕਰਾਰ ਦਿੱਤਾ ਹੈ। ਜੈਸਵਾਲ ਨੇ ਕਿਹਾ, “ਸਾਡੇ ਮੁਲਾਜ਼ਮ ਪਹਿਲਾਂ ਹੀ ਅਤਿਵਾਦ ਅਤੇ ਹਿੰਸਾ ਦਾ ਸਾਹਮਣਾ ਕਰ ਰਹੇ ਹਨ; ਕੈਨੇਡਾ ਦੀਆਂ ਕਾਰਵਾਈਆਂ ਸਥਿਤੀ ਨੂੰ ਹੋਰ ਵਿਗਾੜਨ ਵਾਲੀਆਂ ਹਨ।”

The post India-Canada row: ਕੈਨੇਡਾ ਦੇ ਅਮਿਤ ਸ਼ਾਹ ’ਤੇ ਦੋਸ਼ ਭਾਰਤ ਵੱਲੋਂ ‘ਬੇਤੁਕੇ ਤੇ ਬੇਬੁਨਿਆਦ’ ਕਰਾਰ appeared first on Punjabi Tribune.



Source link