ਰਤਨ ਸਿੰਘ ਢਿੱਲੋਂ
ਅੰਬਾਲਾ, 5 ਨਵੰਬਰ
ਅੰਬਾਲਾ ਛਾਉਣੀ ਦੇ ਲਾਲ ਕੁੜਤੀ ਬਾਜ਼ਾਰ ਦੀ ਰਹਿਣ ਵਾਲੀ ਇਕ ਲੜਕੀ 29 ਅਕਤੂਬਰ, 2024 ਨੂੰ ਸਕੂਲ ਜਾਣ ਲਈ ਘਰੋਂ ਨਿਕਲੀ ਸੀ, ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ। ਇਸ ਮਾਮਲੇ ਸਬੰਧੀ ਅੰਬਾਲਾ ਛਾਉਣੀ ਦੇ ਰਹਿਣ ਵਾਲੇ ਮੁਕੁਲ ਯਾਦਵ ਨੇ ਥਾਣਾ ਸਦਰ ਵਿੱਚ ਰਿਪੋਰਟ ਦਰਜ ਕਰਵਾਈ ਹੈ।
ਉਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਹ 29 ਅਕਤੂਬਰ 2024 ਨੂੰ ਸਵੇਰੇ 7 ਵਜੇ ਆਪਣੀ ਭੈਣ ਕਨੂੰ ਨੂੰ ਸਕੂਲ ਦੇ ਗੇਟ ‘ਤੇ ਛੱਡ ਕੇ ਆਇਆ ਸੀ। ਜਦੋਂ ਉਹ ਬਾਅਦ ਦੁਪਹਿਰ 2.30 ਵਜੇ ਦੇ ਕਰੀਬ ਸਿੱਖ ਸੀਨੀਅਰ ਸੈਕੰਡਰੀ ਸਕੂਲ ਤੋਂ ਉਸ ਨੂੰ ਲੈਣ ਗਿਆ ਤਾਂ ਉਹ ਸਕੂਲ ਵਿਚ ਨਹੀਂ ਮਿਲੀ।
ਅਧਿਆਪਕਾਂ ਨੇ ਦੱਸਿਆ ਕਿ ਉਸ ਦੀ ਭੈਣ 11 ਵਜੇ ਦਵਾਈ ਲੈਣ ਲਈ ਚਲੀ ਗਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਭੈਣ ਦਾ ਕੋਈ ਸੁਰਾਗ ਨਹੀਂ ਮਿਲਿਆ।
The post ਲਾਪਤਾ ਲੜਕੀ ਦਾ ਹਫ਼ਤੇ ਬਾਅਦ ਵੀ ਨਹੀਂ ਲੱਗਾ ਕੋਈ ਸੁਰਾਗ਼ appeared first on Punjabi Tribune.