ਅਰਚਿਤ ਵਤਸ
ਗਿੱਦੜਬਾਹਾ (ਮੁਕਤਸਰ), 7 ਨਵੰਬਰ
Punjab By polls: ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਮੁਹਿੰਮ ਤੇਜ਼ ਹੋਣ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਕ ਕਥਿਤ ਟਿੱਪਣੀ ਦੀ ਵਾਇਰਲ ਵੀਡੀਓ ਨੇ ਵਿਰੋਧੀ ਧਿਰ ਨੂੰ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਹਥਿਆਰ ਬਣਾ ਦਿੱਤਾ ਹੈ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੈ ਨੇ ਵੜਿੰਗ ’ਤੇ ਲਿੰਗ ਅਧਾਰਤ ਟਿੱਪਣੀਆਂ ਦਾ ਦੋਸ਼ ਲਗਾਇਆ ਹੈ।
ਇਸ ਵੀਡੀਓ ਰਾਹੀਂ ਸੁਣੋ ਰਾਜਾ ਵੜਿੰਗ ਦਾ ਬਿਆਨ:-
ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿੱਚ ਹਾਲ ਹੀ ਵਿੱਚ ਇੱਕ ਜਨਤਕ ਰੈਲੀ ਵਿੱਚ ਰਾਜਾ ਵੜਿੰਗ ਵੱਲੋਂ ਸੰਬੋਧਨ ਦੌਰਾਨ ਇਕ ਟਿੱਪਣੀ ਕਾਰਨ ਵਿਵਾਦ ਸ਼ੁਰੂ ਹੋਇਆ ਹੈ।
ਵੀਡੀਓ ਵਿਚ ਰਾਜਾ ਵੜਿੰਗ ਕਹਿੰਦੇ ਸੁਣਾਈ ਦਿੰਦੇ ਹਨ ਕਿ ਮੇਰੀ ਪਤਨੀ ਸਵੇਰੇ 6 ਵਜੇ ਤਿਆਰ ਹੋਣ ਤੋਂ ਬਾਅਦ (ਆਪਣੀ ਚੋਣ ਮੁਹਿੰਮ ਲਈ) ਰੋਜ਼ਾਨਾ ਮੈਦਾਨ ਵਿਚ ਉਤਰਦੀ ਹੈ ਅਤੇ 11 ਵਜੇ ਵਾਪਸ ਆਉਂਦੀ ਹੈ…। ਉਹ ਹੁਣ ਮੇਰੇ ਤੋਂ ਦੂਰ ਹੈ…. ਕਿਰਪਾ ਕਰਕੇ ਮੇਰੇ ਲਈ ਇੱਕ ਰਸੋਈਏ ਦਾ ਪ੍ਰਬੰਧ ਕਰੋ ਜੋ ਭੋਜਨ ਤਿਆਰ ਕਰ ਸਕੇ। ਕੁਝ ਦਿਨਾਂ ਬਾਅਦ (ਇੱਕ ਵਾਰ ਵਿਧਾਨ ਸਭਾ ਉਪ ਚੋਣ ਨਤੀਜੇ ਆਉਣ ਤੋਂ ਬਾਅਦ) ਉਹ ਹੋਰ ਕੰਮਾਂ ਵਿੱਚ ਰੁੱਝ ਜਾਵੇਗੀ। ਮੈਂ ਉਸ ਨੂੰ ਦੋ ਮਿੰਟ ਲਈ ਵੀ ਨਹੀਂ ਮਿਲਾਂਗਾ।
Chandigarh: Union Minister Ravneet Singh Bittu reacts to Congress Punjab President Amrinder Singh Raja Warring’s statement, says, “…He claims that his wife leaves early in the morning, at 6:00 AM, with a red bindi, and returns only at 11:00 PM. What is this supposed to mean?… pic.twitter.com/VWWztuisf9
— IANS (@ians_india) November 7, 2024
ਇਸ ਟਿੱਪਣੀ ਸਬੰਧੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਪੁਰਾਣੇ ਲਿੰਗ ਅਧਾਰਤ ਨਿਯਮਾਂ ਨੂੰ ਮਜ਼ਬੂਤ ਕਰਦੀਆਂ ਹਨ, ਜਿਸ ਨਾਲ ਔਰਤਾਂ ਲਈ ਆਪਣੇ ਟੀਚਿਆਂ ਨੂੰ ਪੂਰਾ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਕੰਮ ਵਾਲੀ ਥਾਂ ਅਤੇ ਇਸ ਤੋਂ ਬਾਹਰ ਸਾਰੀਆਂ ਔਰਤਾਂ ਲਈ ਸਨਮਾਨ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਇਸ ਰਵੱਈਏ ਨੂੰ ਚੁਣੌਤੀ ਦੇਣਾ ਅਤੇ ਉਹਨਾਂ ਨੂੰ ਖ਼ਾਰਜ ਕਰਨਾ ਬਹੁਤ ਜ਼ਰੂਰੀ ਹੈ।
ਬਿੱਟੂ ਵੜਿੰਗ ਦੀ ਪਤਨੀ ਅੰਮ੍ਰਿਤਾ ਵਿਰੁੱਧ ਚੋਣ ਲੜ ਰਹੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਲਈ ਗਿੱਦੜਬਾਹਾ ਵਿਚ ਲਗਾਤਾਰ ਚੋਣ ਪ੍ਰਚਾਰ ਕਰਦੇ ਰਹੇ ਹਨ। ਇਸ ਤੋਂ ਪਹਿਲਾਂ ਵੜਿੰਗ ਨੇ ਜਨਤਕ ਤੌਰ ’ਤੇ ਬਿੱਟੂ ਨੂੰ ਇਹ ਕਹਿ ਕੇ ਨਿਸ਼ਾਨਾ ਬਣਾਇਆ ਸੀ ਕਿ ਲੁਧਿਆਣਾ ’ਚ ਹਾਰ ਦਾ ਸਵਾਦ ਚੱਖਣ ਵਾਲਾ ਆਗੂ ਹੁਣ ਗਿੱਦੜਬਾਹਾ ’ਚ ਚੋਣ ਪ੍ਰਚਾਰ ਕਰਨ ਆਇਆ ਹੈ।
The post ਗਿੱਦੜਬਾਹਾ ਜ਼ਿਮਨੀ ਚੋਣ: ਪਤਨੀ ਬਾਰੇ ਟਿੱਪਣੀ ਕਰਨ ’ਤੇ ਰਾਜਾ ਵੜਿੰਗ ਉਤੇ ਵਿਰੋਧੀਆਂ ਨੇ ਸਵਾਲ ਚੁੱਕੇ appeared first on Punjabi Tribune.