Video: ਮੈਨੂੰ ਸਿਆਸਤ ਵਿਚ ਰਾਜਾ ਵੜਿੰਗ ਨੇ ਤੁਰਨਾ ਸਿਖਾਇਆ: ਅੰਮ੍ਰਿਤਾ ਵੜਿੰਗ

Video: ਮੈਨੂੰ ਸਿਆਸਤ ਵਿਚ ਰਾਜਾ ਵੜਿੰਗ ਨੇ ਤੁਰਨਾ ਸਿਖਾਇਆ: ਅੰਮ੍ਰਿਤਾ ਵੜਿੰਗ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 7 ਨਵੰਬਰ

ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਰਮਿਆਨ ਲਿੰਗ ਅਧਾਰਤ ਟਿੱਪਣੀ ਨੂੰ ਲੈ ਕੇ ਸਿਆਸੀ ਹਮਲੇ ਤੇਜ਼ ਹੋਣ ਦੇ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਪਣੇ ਪਤੀ ਦੇ ਪੱਖ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ।

ਵੀਡੀਓ ‘ਚ ਅੰਮ੍ਰਿਤਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਹੁੰਦਿਆਂ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਅਮ੍ਰਿਤਾ ਵੜਿੰਗ ਵੱਲੋਂ ਜਾਰੀ ਵੀਡੀਓ:-

ਉਨ੍ਹਾਂ ਕਿਹਾ, ‘‘ਬਿੱਟੂ ਵੀਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਰਾਜਾ ਜੀ ਇਸ ਤਰ੍ਹਾਂ ਬੋਲੇ। ਅਸੀਂ ਦੋਵੇਂ ਆਪਣੇ ਦਿਲ ਦੀ ਗੱਲ ਕਰਦੇ ਹਾਂ, ਕਿਸੇ ਭਾਸ਼ਣ ਨੂੰ ਪੜ੍ਹ ਕੇ ਨਹੀਂ ਬੋਲਦੇ। ਲੋਕ ਜਾਣਦੇ ਹਨ ਅਤੇ ਸਮਝਦੇ ਹਨ ਕਿ ਅਸੀਂ ਉਨ੍ਹਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ।’’ ਅਮ੍ਰਿਤਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਅਤੇ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਤੁਰਨਾ ਸਿਖਾਇਆ ਹੈ, ਅੱਜ ਉਹ ਜੋ ਕੁੱਝ ਵੀ ਹਨ ਰਾਜਾ ਦੀ ਬਦੌਲਤ ਹਨ।

ਉਨ੍ਹਾਂ ਰਵਨੀਤ ਬਿੱਟੂ ਨੂੰ ਕਿਹਾ ਕਿ ਅਜਿਹੇ ਕੋਝੇ ਮਜ਼ਾਕ ਨੂੰ ਔਰਤਾਂ ਬੜੀ ਚੰਗੀ ਤਰ੍ਹਾਂ ਸਮਝਦੀਆਂ ਹਨ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਣਾ ਚਾਹਾਂਗੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੇ ਆਦਮੀ ਨੂੰ ਮੰਤਰੀ ਬਣਾਇਆ ਹੈ। ਅਜਿਹੀ ਮਾਨਸਿਕਤਾ ਵਾਲੇ ਆਦਮੀ ਨੂੰ ਇੰਨੇ ਵੱਡੇ ਅਹੁਦੇ ’ਤੇ ਨਹੀਂ ਹੋਣਾ ਚਾਹੀਦਾ।

 

The post Video: ਮੈਨੂੰ ਸਿਆਸਤ ਵਿਚ ਰਾਜਾ ਵੜਿੰਗ ਨੇ ਤੁਰਨਾ ਸਿਖਾਇਆ: ਅੰਮ੍ਰਿਤਾ ਵੜਿੰਗ appeared first on Punjabi Tribune.



Source link