ਸ਼ਿਮਲਾ, 19 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕਾਰ ਖੱਡ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕਰੀਬ 12:30 ਵਜੇ ਭਰਮੌਰ-ਭਰਮਾਨੀ ਰੋਡ ’ਤੇ ਸਾਵਨਪੁਰ ਵਿਖੇ ਵਾਪਰਿਆ, ਜਦੋਂ ਪਰਿਵਾਰ ਦੇ ਪੰਜ ਮੈਂਬਰ ਇੱਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ।
ਜਾਣਕਾਰੀ ਅਨੁਸਾਰ ਹਾਦਸੇ ਵਿੱਚ ਵਿਜੇ ਕੁਮਾਰ, ਉਸਦੀ ਪਤਨੀ ਤ੍ਰਿਪਤਾ ਦੇਵੀ ਅਤੇ ਭਰਾ ਕਮਲੇਸ਼ ਸਿੰਘ ਦੀ ਮੌਤ ਹੋ ਗਈ। ਚੰਬਾ ਦੇ ਐਸਪੀ (ਐਸਪੀ) ਅਭਿਸ਼ੇਕ ਯਾਦਵ ਨੇ ਦੱਸਿਆ ਕਿ ਪਰਿਵਾਰ ਸਚੁਈਨ ਪਿੰਡ ਵਿੱਚ ਆਪਣੇ ਘਰ ਜਾ ਰਿਹਾ ਸੀ, ਡਰਾਈਵਰ ਵੱਲੋਂ ਸੰਤੂਲਣ ਗਵਾਉਣ ਕਾਰਨ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ। ਯਾਦਵ ਨੇ ਦੱਸਿਆ ਕਿ ਇਨ੍ਹਾਂ ’ਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸ਼ਿਵ ਕੁਮਾਰ ਅਤੇ ਨੰਦਿਨੀ ਦੇਵੀ ਜ਼ਖਮੀ ਹੋ ਗਏ। ਪੀਟੀਆਈ
The post ਹਿਮਾਚਲ: ਕਾਰ ਖੱਡ ‘ਚ ਡਿੱਗਣ ਕਾਰਨ 3 ਦੀ ਮੌਤ, 2 ਜ਼ਖਮੀ appeared first on Punjabi Tribune.