Narendra Modi: ਮਹਾਰਾਸ਼ਟਰ: ਲੋਕਾਂ ਨੇ ਭਾਜਪਾ ਦੇ ਚੰਗੇ ਸ਼ਾਸਨ ਦੇ ਹੱਕ ਵਿਚ ਮੋਹਰ ਲਾਈ: ਮੋਦੀ

Narendra Modi: ਮਹਾਰਾਸ਼ਟਰ: ਲੋਕਾਂ ਨੇ ਭਾਜਪਾ ਦੇ ਚੰਗੇ ਸ਼ਾਸਨ ਦੇ ਹੱਕ ਵਿਚ ਮੋਹਰ ਲਾਈ: ਮੋਦੀ


ਨਵੀਂ ਦਿੱਲੀ, 23 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਲੋਕਾਂ ਵੱਲੋਂ ਮਹਾਯੁਤੀ ਦੇ ਹੱਕ ਵਿਚ ਦਿੱਤੇ ਗਏ ਫੈਸਲੇ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਚੰਗੇ ਸ਼ਾਸਨ ਦੇ ਹੱਕ ਵਿਚ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਮਹਾਰਾਸ਼ਟਰ ਦਾ ਨਤੀਜਾ ਇਤਿਹਾਸਕ ਹੈ। ਮਹਾਰਾਸ਼ਟਰ ਦਾ ਫੈਸਲਾ ਭਾਜਪਾ ਦੇ ਚੰਗੇ ਸ਼ਾਸਨ ਦੇ ਮਾਡਲ ’ਤੇ ਲੋਕਾਂ ਦੀ ਮੋਹਰ ਹੈ। ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ ਤੇ ਸਹਿਯੋਗੀਆਂ ’ਤੇ ਵਿਸ਼ਵਾਸ ਤੇ ਭਰੋਸਾ ਪ੍ਰਗਟਾਇਆ ਹੈ। ਸ੍ਰੀ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਤੀਜੀ ਵਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ ਨੂੰ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨਾਲੋਂ ਬਹੁਤ ਜ਼ਿਆਦਾ ਸੀਟਾਂ ਦਿੱਤੀਆਂ ਹਨ, ਇਹ ਦਰਸਾਉਂਦਾ ਹੈ ਕਿ ਜਦੋਂ ਸੁਸ਼ਾਸਨ ਦੀ ਗੱਲ ਆਉਂਦੀ ਹੈ ਤਾਂ ਦੇਸ਼ ਸਿਰਫ਼ ਭਾਜਪਾ ਅਤੇ ਐਨਡੀਏ ’ਤੇ ਭਰੋਸਾ ਕਰਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਝੂਠ, ਫਰੇਬ ਅਤੇ ਧੋਖਾਧੜੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਲੋਕਾਂ ਨੇ ਵੰਡੀਆਂ ਪਾਉਣ ਵਾਲੀਆਂ ਸ਼ਕਤੀਆਂ ਨੂੰ ਹਰਾਇਆ ਗਿਆ ਹੈ, ਨਕਾਰਾਤਮਕ ਰਾਜਨੀਤੀ ਦੀ ਹਾਰ ਹੋਈ ਹੈ।

The post Narendra Modi: ਮਹਾਰਾਸ਼ਟਰ: ਲੋਕਾਂ ਨੇ ਭਾਜਪਾ ਦੇ ਚੰਗੇ ਸ਼ਾਸਨ ਦੇ ਹੱਕ ਵਿਚ ਮੋਹਰ ਲਾਈ: ਮੋਦੀ appeared first on Punjabi Tribune.



Source link