ਰਤਨ ਸਿੰਘ ਢਿੱਲੋਂ
ਅੰਬਾਲਾ, 25 ਨਵੰਬਰ
ਭਾਰਤੀ ਫੌਜ ਦੀ ਅੰਬਾਲਾ ਆਧਾਰਤ ਖੜਗਾ ਕੋਰ ਨੇ 24 ਤੇ 25 ਨਵੰਬਰ ਨੂੰ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ‘ਖੜਗਾ ਸ਼ਕਤੀ’ ਦੇ ਨਾਂ ’ਤੇ ਏਕੀਕਰਿਤ ਫੀਲਡ ਫਾਇਰਿੰਗ ਅਭਿਆਸ ਕੀਤਾ। ਖੜਗਾ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਰਾਜੇਸ਼ ਪੁਸ਼ਕਰ ਨੇ ਇਸ ਦੋ ਰੋਜ਼ਾ ਅਭਿਆਸ ਦੀ ਸਮੀਖਿਆ ਕੀਤੀ। ਉਨ੍ਹਾਂ ਹਮਲਾਵਰ ਹੈਲੀਕਾਪਟਰਾਂ, ਤੋਪਾਂ, ਪੈਦਲ ਫੌਜ ਦੇ ਹਥਿਆਰਾਂ ਸਣੇ ਏਕੀਕਰਿਤ ਗੋਲਾਬਾਰੀ ਦਾ ਪ੍ਰਦਰਸ਼ਨ ਦੇਖਿਆ। ਇਸ ਮੌਕੇ ਹੋਰ ਗਤੀਵਿਧੀਆਂ ਤੋਂ ਇਲਾਵਾ ਅਤਿ-ਆਧੁਨਿਕ ਤਕਨੀਕਾਂ ਸਵਾਰਮ ਡਰੋਨ, ਲੋਇਟਰ ਜੰਗੀ ਪ੍ਰਣਾਲੀ, ਕੁਆਰਡ ਕਾਪਟਰ ਅਤੇ ਲੌਜਿਸਟਿਕ ਡਰੋਨ ਆਦਿ ਸ਼ਾਮਲ ਹਨ।
ਖੜਗਾ ਕੋਰ ਦੇ ਜੀਓਸੀ ਪੁਸ਼ਕਰ ਨੇ ਸੈਨਿਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉੱਚ ਪੱਧਰੀ ਤਿਆਰੀ ਤੇ ਸੰਚਾਲਨ ਉੱਤਮਤਾ ਨੂੰ ਬਣਾਈ ਰੱਖਣ ਲਈ ਹਥਿਆਰਬੰਦ ਬਲਾਂ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ‘ਖੜਗਾ ਸ਼ਕਤੀ’ ਅਭਿਆਸ ਆਧੁਨਿਕ ਯੁੱਧ ਤਕਨੀਕਾਂ ’ਤੇ ਭਾਰਤੀ ਫੌਜ ਦੇ ਫੋਕਸ ਅਤੇ ਯੁੱਧ ਤਿਆਰੀ ਦੇ ਉੱਚੇ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਉਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
The post ਖੜਗਾ ਕੋਰ ਨੇ ਯੁੱਧ ਅਭਿਆਸ ਕੀਤਾ appeared first on Punjabi Tribune.