ਟੋਕੀਓ, 26 ਨਵੰਬਰ
ਜਾਪਾਨ ਦੇ ਹੋਨਸ਼ੂ ਦੇ ਪੱਛਮੀ ਤੱਟ ਦੇ ਨੇੜੇ ਅੱਜ 6.2 ਤੀਬਰਤਾ ਵਾਲਾ ਭੂਚਾਲ ਆਇਆ। ਇਹ ਜਾਣਕਾਰੀ ਯੂਰਪੀਅਨ-ਮੈਡੀਟੇਰੀਅਨ ਭੂਚਾਲ ਵਿਗਿਆਨ ਕੇਂਦਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਭੂਚਾਲ ਦਾ ਕੇਂਦਰ ਅੱਠ ਕਿਲੋਮੀਟਰ ਧਰਤੀ ਅੰਦਰ ਸੀ। ਦੂਜੇ ਪਾਸੇ ਜਾਪਾਨ ਦੇ ਮੀਡੀਆ ਅਨੁਸਾਰ ਭੂਚਾਲ ਤੋਂ ਪਹਿਲਾਂ ਸੂਨਾਮੀ ਬਾਰੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਖਬਰ ਲਿਖੇ ਜਾਣ ਤਕ ਪਤਾ ਨਹੀਂ ਲੱਗ ਸਕਿਆ ਕਿ ਇਸ ਭੂਚਾਲ ਨਾਲ ਕਿੰਨਾ ਨੁਕਸਾਨ ਹੋਇਆ ਹੈ। ਰਾਇਟਰਜ਼
The post Magnitude 6.2 earthquake: ਜਾਪਾਨ ਨੇੜੇ ਭੂਚਾਲ; ਰਿਕਟਰ ਸਕੇਲ ’ਤੇ ਤੀਬਰਤਾ 6.2 appeared first on Punjabi Tribune.