ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ (ਕੈਥਲ) , 27 ਨਵੰਬਰ
ਐਂਟੀ ਕੁਰੱਪਸ਼ਨ ਬਿਊਰੋ ਕੈਥਲ ਦੀ ਟੀਮ ਨੇ ਕੈਥਲ ਦੇ ਸੈਕਟਰ-18 ਵਿੱਚ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੇ ਨਾਂ ’ਤੇ ਕਾਨੂੰਗੋ ਕਰਮਬੀਰ ਸਿੰਘ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਕਰਮਬੀਰ ਦੇ ਨਾਲ ਉਸ ਦੇ ਸਾਥੀ ਕੈਥਲ ਨਿਵਾਸੀ ਪ੍ਰਾਪਰਟੀ ਡੀਲਰ ਚਰਨ ਸਿੰਘ ਨੂੰ ਵੀ ਉਸ ਦੇ ਦਫਤਰ ਤੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਕਲਾਇਤ ਵਾਸੀ ਰਾਜਕੁਮਾਰ ਨੇ ਐਂਟੀ ਕੁਰੱਪਸ਼ਨ ਬਿਊਰੋ ਦੇ ਕੈਥਲ ਸਥਿਤ ਦਫਤਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਨਿਸ਼ਾਨਦੇਹੀ ਦੇ ਕੰਮ ਲਈ 30 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਦੋਵਾਂ ਨੇ ਸ਼ਿਕਾਇਤਕਰਤਾ ਤੋਂ ਕਰੀਬ 20 ਲੱਖ ਰੁਪਏ ਲੈ ਲਏ ਸਨ। ਇਸ ਤੋਂ ਬਾਅਦ ਨਿਗਰਾਨੀ ਕਰਨ ਅਤੇ ਰਿਪੋਰਟ ਕਰਨ ਲਈ 5 ਲੱਖ ਰੁਪਏ ਤੈਅ ਕੀਤੇ ਗਏ।
The post ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ’ਤੇ 5 ਲੱਖ ਰੁਪਏ ਲੈਣ ਵਾਲਾ ਕਾਨੂੰਗੋ ਤੇ ਸਾਥੀ ਗ੍ਰਿਫਤਾਰ appeared first on Punjabi Tribune.