ਤਲਾਕ ਦੀਆਂ ਅਫ਼ਵਾਹਾਂ ਵਿਚਕਾਰ Aishwarya Rai ਦਾ ਨਾਂ ‘ਬੱਚਨ’ ਤੋਂ ਬਿਨਾਂ ਪ੍ਰਦਰਸ਼ਿਤ

ਤਲਾਕ ਦੀਆਂ ਅਫ਼ਵਾਹਾਂ ਵਿਚਕਾਰ Aishwarya Rai ਦਾ ਨਾਂ ‘ਬੱਚਨ’ ਤੋਂ ਬਿਨਾਂ ਪ੍ਰਦਰਸ਼ਿਤ


ਮੁੰਬਈ, 28 ਨਵੰਬਰ
Aishwarya Rai’s name displayed without ‘Bachchan’: ਅਭਿਨੇਤਾ Abhishek Bachchan  ਨਾਲ ਤਲਾਕ ਨੂੰ ਲੈ ਕੇ ਚੱਲ ਰਹੀ ਬਹਿਸ ਦੌਰਾਨ ਅਦਾਕਾਰਾ Aishwarya Rai ਦਾ ਨਾਂ ਇਕ ਈਵੈਂਟ ’ਚ ਬਿਨਾਂ ‘ਬੱਚਨ’ ਉਪਨਾਂ ਦੇ ਪ੍ਰਦਰਸ਼ਿਤ ਕੀਤਾ ਗਿਆ। ਅਦਾਕਾਰਾ ਦੁਬਈ ਵਿੱਚ ਗਲੋਬਲ ਵਿਮੈਨਜ਼ ਫੋਰਮ ਵਿੱਚ ਹਿੱਸਾ ਲੈ ਰਹੀ ਸੀ। ਸਮਾਗਮ ਦੀਆਂ ਵੀਡੀਓਜ਼ ਨੂੰ ਦੁਬਈ ਮਹਿਲਾ ਐਸਟੈਬਲਿਸ਼ਮੈਂਟ ਦੇ ਅਧਿਕਾਰਤ ਇੰਸਟਾਗ੍ਰਾਮ ਦੁਆਰਾ ਸਾਂਝਾ ਕੀਤਾ ਗਿਆ ਸੀ, ਜਿੱਥੇ ਐਸ਼ਵਰਿਆ ਨੇ ਇੱਕ ਇਕੱਠ ਨੂੰ ਸੰਬੋਧਨ ਕੀਤਾ ਸੀ।

ਸੋਸ਼ਲ ਮੀਡੀਆ ਉਪਭੋਗਤਾਵਾਂ ਦੀ ਨਜ਼ਰ ਵਿੱਚ ਵਿਸ਼ੇਸ਼ ਗੱਲ ਆਈ ਕਿ ਇਵੈਂਟ ਦੌਰਾਨ ਐਸ਼ਵਰਿਆ ਦਾ ਸਰਨੇਮ ਹਟਾ ਦਿੱਤਾ ਗਿਆ ਸੀ। ਇੱਕ ਵਾਇਰਲ ਵੀਡੀਓ ਵਿੱਚ ਅਭਿਨੇਤਰੀ ਦਾ ਨਾਮ “ਐਸ਼ਵਰਿਆ ਰਾਏ – ਅੰਤਰਰਾਸ਼ਟਰੀ ਸਟਾਰ” ਵਜੋਂ ਦਿਖਾਇਆ ਗਿਆ ਸੀ।

 

View this post on Instagram

 

A post shared by Dubai Women Establishment (@dubaiwomenestablishment)

ਦੁਬਈ ਵਿਮੈਨ ਐਸਟੈਬਲਿਸ਼ਮੈਂਟ ਦੇ ਇੰਸਟਾਗ੍ਰਾਮ ਅਕਾਉਂਟ ’ਤੇ ਸਾਂਝੀ ਕੀਤੀ ਗਈ ਇੱਕ ਹੋਰ ਵੀਡੀਓ ਵਿੱਚ Aishwarya Rai ਦਾ ਜ਼ਿਕਰ “ਐਸ਼ਵਰਿਆ ਰਾਏ – ਅੰਤਰਰਾਸ਼ਟਰੀ ਸਟਾਰ” ਵਜੋਂ ਕੀਤਾ ਗਿਆ ਸੀ। Aishwarya Rai ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀ ਅਫ਼ਵਾਹ ਉਦੋਂ ਸ਼ੁਰੂ ਹੋਈ ਜਦੋਂ ਅਭਿਨੇਤਰੀ ਇਕ ਉੱਚ-ਪ੍ਰੋਫਾਈਲ ਵਿਆਹ ਵਿਚ ਇਕੱਲਿਆਂ ਦਿਖਾਈ ਦਿੱਤੀ ਅਤੇ ਉਸ ਨਾਲ ਸਿਰਫ਼ ਧੀ ਆਰਾਧਿਆ ਮੌਜੂਦ ਸੀ। ਜਦਕਿ Abhishek Bachchan ਆਪਣੇ ਪਰਿਵਾਰ ਅਮਿਤਾਭ ਬੱਚਨ, ਸ਼ਵੇਤਾ ਨੰਦਾ ਬੱਚਨ ਅਤੇ ਜਯਾ ਬੱਚਨ ਨਾਲ ਨਜ਼ਰ ਆਏ।

ਖਬਰਾਂ ਮੁਤਾਬਕ ਅਭਿਸ਼ੇਕ ਨੇ ਤਲਾਕ ’ਤੇ ਆਧਾਰਿਤ ਇਕ ਇੰਸਟਾਗ੍ਰਾਮ ਪੋਸਟ ਨੂੰ ਪਸੰਦ ਕੀਤਾ ਹੈ। ਇਸ ਦੌਰਾਨ Abhishek Bachchan ਦਾ ਨਾਮ ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਨਾਲ ਜੁੜ ਗਿਆ, ਫਿਲਮ “ਦਸਵੀ” ਵਿਚ ਦੋਹਾਂ ਅਦਾਕਰਾਂ ਨੇ ਇਕੱਠਿਆਂ ਕੰਮ ਕੀਤਾ ਸੀ।

Aishwarya Rai ਅਤੇ Abhishek Bachchan ਦੇ ਤਲਾਕ ਬਾਰੇ ਆ ਰਹੀਆਂ ਖ਼ਬਰਾਂ ਬਾਰੇ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਬਲੌਗ ਪੋਸਟ ਵਿੱਚ ਇੱਕ ਨੋਟ ਲਿਖਿਆ। ਸਟਾਰ ਨੇ ਲਿਖਿਆ, “ਵੱਖਰੇ ਹੋਣ ਅਤੇ ਜ਼ਿੰਦਗੀ ਵਿੱਚ ਇਸਦੀ ਮੌਜੂਦਗੀ ਵਿੱਚ ਵਿਸ਼ਵਾਸ ਕਰਨ ਲਈ ਬਹੁਤ ਹਿੰਮਤ ਅਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ… ਮੈਂ ਪਰਿਵਾਰ ਬਾਰੇ ਬਹੁਤ ਘੱਟ ਹੀ ਕਹਿੰਦਾ ਹਾਂ, ਕਿਉਂਕਿ ਇਹ ਮੇਰਾ ਡੋਮੇਨ ਹੈ ਅਤੇ ਇਸਦੀ ਰਾਜ਼ਦਾਰੀ ਮੇਰੇ ਦੁਆਰਾ ਬਣਾਈ ਜਾਂਦੀ ਹੈ।’’ ਅਮਿਤਾਭ ਨੇ ਹੋਰ ਕਿਹਾ, “ਅਟਕਲਾਂ ਕਿਆਸ ਅਰਾਈਆਂ ਹਨ… ਬਿਨਾਂ ਤਸਦੀਕ ਦੇ ਲਗਾਏ ਗਏ, ਕਿਆਸ ਝੂਠ ਹਨ।’’ ਆਈਏਐੱਨਐੱਸ

 

The post ਤਲਾਕ ਦੀਆਂ ਅਫ਼ਵਾਹਾਂ ਵਿਚਕਾਰ Aishwarya Rai ਦਾ ਨਾਂ ‘ਬੱਚਨ’ ਤੋਂ ਬਿਨਾਂ ਪ੍ਰਦਰਸ਼ਿਤ appeared first on Punjabi Tribune.





Source link