ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਦਸੰਬਰ
ਇੱਥੋਂ ਦੇ ਸੇਂਟ ਜੇਵੀਅਰ ਸੀਨੀਅਰ ਸੈਕਰੰਡਰੀ ਸਕੂਲ, ਸੈਕਟਰ 44 ਵਿਚ ਅਥਲੈਟਿਕ ਮੁਕਾਬਲੇ ਕਰਵਾਏ ਗਏ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਉਚ ਸਿੱਖਿਆ ਵਿਭਾਗ ਦੇ ਅਧਿਕਾਰੀ ਡਾ. ਜੇ.ਪੀ. ਸਿੰਘ ਤੇ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਨਵਾਸ ਜੱਸਾ ਸਿੰਘ ਅਹਲੂਵਾਲੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਵਿਚ ਖੇਡ ਮੁਕਾਬਲੇ ਵਿਚ ਹਿੱਸਾ ਲਿਆ ਤੇ ਤਗਮੇ ਜਿੱਤੇ। ਇਹ ਜਾਣਕਾਰੀ ਅਸਿਸਟੈਂਟ ਡਾਇਰੈਕਟਰ ਨਰੇਸ਼ ਹਾਂਡਾ ਨੇ ਦਿੱਤੀ।
The post ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ appeared first on Punjabi Tribune.