ਨਵੀਂ ਦਿੱਲੀ, 20 ਦਸੰਬਰ
ਸਕੂਲਾਂ ਅਤੇ ਹੋਰ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਆ ਰਹੀਆਂ ਧਮਕੀ ਭਰੀਆਂ ਈਮੇਲਜ਼ ਲਗਾਤਾਰ ਜਾਰੀ ਹਨ, ਹਲਾਂਕਿ ਇਹ ਧਮਕੀ ਬਾਅਦ ਵਿਚ ਝੂਠੀ ਪਾਈ ਜਾਂਦੀ ਹੈ ਪਰ ਇਕ ਵਾਰ ਸਕੂਲ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇਸੇ ਸਬੰਧਤ ਅੱਜ ਦਵਾਰਕਾ ਦੇ ਦਿੱਲੀ ਪਬਲਿਕ ਸਕੂਲ (ਡੀਪੀਐਸ) ਵਿੱਚ ਇੱਕ ਹੋਰ ਧਮਕੀ ਮਿਲੀ ਹੈ, ਸਿਰਫ 10 ਦਿਨਾਂ ਵਿੱਚ ਅਜਿਹੀ ਛੇਵੀਂ ਘਟਨਾ ਹੈ। ਸਕੂਲ ਪ੍ਰਬੰਧਕਾਂ ਨੇ ਸਵੇਰੇ 5:15 ਵਜੇ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲੀਸ ਕਰਮਚਾਰੀਆਂ, ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਬੰਬ ਠੁੱਸ ਦਸਤਿਆਂ ਨੂੰ ਕੈਂਪਸ ਵਿੱਚ ਭੇਜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਾਵਧਾਨੀ ਦੇ ਉਪਾਅ ਵਜੋਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਕਲਾਸਾਂ ਨੂੰ ਔਨਲਾਈਨ ਮੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਏਐੱਨਆਈ
The post Delhi ਦੇ ਦਵਾਰਕਾ ਵਿੱਚ ਡੀਪੀਐਸ ਨੂੰ ਬੰਬ ਦੀ ਧਮਕੀ, ਕਲਾਸਾਂ ਆਨਲਾਈਨ ਕੀਤੀਆਂ appeared first on Punjabi Tribune.