ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਮੁਹਾਲੀ, 21 ਦਸੰਬਰ
ਮੁਹਾਲੀ ਦੇ ਸੁਹਾਣਾ ਪਿੰਡ ਵਿਚ ਅੱਜ ਸ਼ਾਮ ਵੇਲੇ ਪੰਜ ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਕਾਰਨ ਕਈ ਜਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਪਤਾ ਲੱਗਿਆ ਹੈ ਕਿ ਇਸ ਇਮਾਰਤ ਵਿਚ ਪੰਜਾਹ ਤੋਂ ਸੌ ਦੇ ਕਰੀਬ ਜਣੇ ਮਲਬੇ ਹੇਠ ਫਸੇ ਹੋਏ ਹਨ। ਜ਼ੀ ਪੰਜਾਬੀ ਅਨੁਸਾਰ ਇਸ ਇਮਾਰਤ ਵਿਚ ਜਿਮ ਚਲਦਾ ਸੀ ਤੇ ਸ਼ਾਮ ਵੇਲੇ ਵੱਡੀ ਗਿਣਤੀ ਨੌਜਵਾਨ ਕਸਰਤ ਕਰ ਰਹੇ ਹਨ। ਇਸ ਵੇਲੇ ਪੁਲੀਸ ਤੇ ਹੋਰ ਬਚਾਅ ਟੀਮਾਂ ਪੁੱਜ ਗਈਆਂ ਹਨ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਆਪ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਪਰ ਇਮਾਰਤ ਦਾ ਮਲਬਾ ਦੂਰ ਤਕ ਫੈਲ ਗਿਆ ਹੈ ਜਿਸ ਕਾਰਨ ਰਾਹਤ ਕਾਰਜਾਂ ਵਿਚ ਸਮਾਂ ਲੱਗ ਰਿਹਾ ਹੈ।
The post Mohali Gym Building Collapse: ਮੁਹਾਲੀ ਦੇ ਸੁਹਾਣਾ ਪਿੰਡ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗੀ; 100 ਜਣਿਆਂ ਦੇ ਜ਼ਖਮੀ ਹੋਣ ਦਾ ਖਦਸ਼ਾ appeared first on Punjabi Tribune.