Sengar’s interim bail extended: ਉਨਾਓ ਜਬਰ-ਜਨਾਹ ਮਾਮਲਾ: ਅਦਾਲਤ ਨੇ ਕੁਲਦੀਪ ਸੈਂਗਰ ਦੀ ਅੰਤਰਿਮ ਜ਼ਮਾਨਤ ਇਕ ਮਹੀਨਾ ਵਧਾਈ

Sengar’s interim bail extended: ਉਨਾਓ ਜਬਰ-ਜਨਾਹ ਮਾਮਲਾ: ਅਦਾਲਤ ਨੇ ਕੁਲਦੀਪ ਸੈਂਗਰ ਦੀ ਅੰਤਰਿਮ ਜ਼ਮਾਨਤ ਇਕ ਮਹੀਨਾ ਵਧਾਈ


ਨਵੀਂ ਦਿੱਲੀ, 22 ਦਸੰਬਰ
ਦਿੱਲੀ ਹਾਈ ਕੋਰਟ ਨੇ 2017 ਦੇ ਉਨਾਓ ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੁਲਦੀਪ ਸਿੰਘ ਸੈਂਗਰ ਨੂੰ ਮੈਡੀਕਲ ਆਧਾਰ ’ਤੇ ਦਿੱਤੀ ਗਈ ਜ਼ਮਾਨਤ ਇਕ ਮਹੀਨੇ ਲਈ ਵਧਾ ਦਿੱਤੀ ਹੈ।
ਅਦਾਲਤ ਨੇ ਭਾਜਪਾ ਤੋਂ ਕੱਢੇ ਗਏ ਆਗੂ ਸੈਂਗਰ ’ਤੇ ਕੁਝ ਸ਼ਰਤਾਂ ਵੀ ਲਗਾਈਆਂ ਜਿਵੇਂ ਕਿ ਇਲਾਜ ਲਈ ਏਮਸ ਜਾਣ ਤੋਂ ਇਨਾਵਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ ਤੇ ਦਿੱਲੀ ਨਹੀਂ ਛੱਡਣੀ। ਸੀਬੀਆਈ ਅਤੇ ਜਬਰ-ਜਨਾਹ ਪੀੜਤਾ ਦੋਹਾਂ ਨੇ ਅੰਤਰਿਮ ਜ਼ਮਾਨਤ ਦਾ ਸਮਾਂ ਵਧਾਉਣ ਦੀ ਪਟੀਸ਼ਨ ਦਾ ਵਿਰੋਧ ਕੀਤਾ।
ਜਸਟਿਸ ਪ੍ਰਤਿਭਾ ਐੱਮ ਸਿੰਘ ਅਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਸੈਂਗਰ 20 ਜਨਵਰੀ ਨੂੰ ਜੇਲ੍ਹ ਸੁਪਰਡੈਂਟ ਮੂਹਰੇ ਆਤਮ ਸਮਰਪਣ ਕਰੇਗਾ। ਬੈਂਚ ਨੇ ਇਸ ਤੋਂ ਪਹਿਲਾਂ ਆਗੂ ਨੂੰ 20 ਦਸੰਬਰ ਤੱਕ ਅੰਤਰਿਮ ਜ਼ਮਾਨਤ ਦਿੱਤੀ ਸੀ। -ਪੀਟੀਆਈ

The post Sengar’s interim bail extended: ਉਨਾਓ ਜਬਰ-ਜਨਾਹ ਮਾਮਲਾ: ਅਦਾਲਤ ਨੇ ਕੁਲਦੀਪ ਸੈਂਗਰ ਦੀ ਅੰਤਰਿਮ ਜ਼ਮਾਨਤ ਇਕ ਮਹੀਨਾ ਵਧਾਈ appeared first on Punjabi Tribune.



Source link