ਵਿਰੋਧੀ ਪਾਰਟੀ ਨਾਲ ‘ਗ਼ਲਤੀ ਨਾਲ’ ਸਾਂਝ ਪਾਉਂਦਾ ਰਿਹੈਂ: ਨਿਤੀਸ਼

ਵਿਰੋਧੀ ਪਾਰਟੀ ਨਾਲ ‘ਗ਼ਲਤੀ ਨਾਲ’ ਸਾਂਝ ਪਾਉਂਦਾ ਰਿਹੈਂ: ਨਿਤੀਸ਼


ਪਟਨਾ, 5 ਜਨਵਰੀ
ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਵੱਲੋਂ ਮੁੜ ਇਕੱਠੇ ਹੋਣ ਦੀ ਦਿੱਤੀ ਪੇਸ਼ਕਸ਼ ਤੋਂ ਇਕ ਦਿਨ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਬੀਤੇ ਵਿਚ ‘ਗ਼ਲਤੀ’ ਨਾਲ ਵਿਰੋਧੀ ਪਾਰਟੀ ਨਾਲ ਗੱਠਜੋੜ ਦੀ ਸਾਂਝ ਪਾਉਂਦੇ ਰਹੇ ਹਨ। ਕੁਮਾਰ ਨੇ ਕਿਹਾ ਕਿ ਆਰਜੇਡੀ ਨੇ ਸੱਤਾ ਵਿਚ ਰਹਿੰਦਿਆਂ ਕੁਝ ਨਹੀਂ ਕੀਤਾ। ਚੇਤੇ ਰਹੇ ਕਿ ਲਾਲੂ ਨੇ ਲੰਘੇ ਦਿਨੀਂ ਕਿਹਾ ਸੀ ਕਿ ਸਾਬਕਾ ਭਾਈਵਾਲ (ਜੇਡੀਯੂ) ਲਈ ਉਨ੍ਹਾਂ ਦੇ ਦਰ ਅੱਜ ਵੀ ਖੁੱਲ੍ਹੇ ਹਨ। ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਮਾਰ ਨੇ ਕਿਹਾ, ‘‘ਜਿਹੜੇ ਸਾਡੇ ਤੋਂ ਪਹਿਲਾਂ ਸੱਤਾ ਵਿਚ ਸਨ…ਕੀ ਉਨ੍ਹਾਂ ਕੁਝ ਕੀਤਾ? ਲੋਕ ਦਿਨ ਛੁਪਣ ਮਗਰੋਂ ਘਰੋਂ ਨਿਕਲਣ ਤੋਂ ਡਰਦੇ ਸੀ। ਮੈਂ ਗ਼ਲਤੀ ਨਾਲ ਕਈ ਵਾਰ ਉਨ੍ਹਾਂ ਨਾਲ ਗੱਠਜੋੜ ਕੀਤਾ।’’ -ਪੀਟੀਆਈ

The post ਵਿਰੋਧੀ ਪਾਰਟੀ ਨਾਲ ‘ਗ਼ਲਤੀ ਨਾਲ’ ਸਾਂਝ ਪਾਉਂਦਾ ਰਿਹੈਂ: ਨਿਤੀਸ਼ appeared first on Punjabi Tribune.



Source link