Punjab News: ਪਰਿਵਾਰਕ ਝਗੜੇ ਵਿੱਚ ਮੁਟਿਆਰ ਦੀ ਮੌਤ

Punjab News: ਪਰਿਵਾਰਕ ਝਗੜੇ ਵਿੱਚ ਮੁਟਿਆਰ ਦੀ ਮੌਤ


ਪੁਲੀਸ ਵੱਲੋਂ ਗੁਆਂਢੀ ਹਮਲਾਵਰ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਕੇਸ ਦਰਜ
ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਜਨਵਰੀ
ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਚ ਦੋ ਪਰਿਵਾਰਾਂ ਦੇ ਆਪਸੀ ਝਗੜੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ। ਸਦਰ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਖ਼ਿਲਾਫ਼ ਧਾਰਾ 302, 458, 34 ਅਧੀਨ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਐਸਐਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪਿੰਡ ਰਾਮਪੁਰਾ ਜਵਾਹਰਵਾਲਾ ਦੀ ਵਸਨੀਕ ਮੋਸਮਾ ਪਤਨੀ ਬੱਲੀ ਸਿੰਘ ਨੇ ਪੁਲੀਸ ਬਿਆਨ ਵਿਚ ਦੱਸਿਆ ਕਿ ਬੀਤੀ ਰਾਤ ਮੋਸਮਾ, ਆਪਣੀ ਲੜਕੇ ਸੁਨੀਲ ਕੁਮਾਰ ਅਤੇ ਲੜਕੀ ਕੁੰਤੀ ਦੇਵੀ ਸਣੇ ਆਪਣੇ ਘਰ ਵਿਚ ਮੌਜੂਦ ਸਨ। ਵਕਤ ਰਾਤ ਕਰੀਬ 11.30 ਵਜੇ
ਪਰਿਵਾਰ ਦੇ ਗੁਆਂਢੀ ਸਰਬਣ ਸਿੰਘ, ਰਾਮਫਲ ਸਿੰਘ ਪੁੱਤਰ ਸਰਬਣ ਸਿੰਘ, ਕਸ਼ਮੀਰ ਸਿੰਘ ਪੁੱਤਰ ਸਰਬਣ ਸਿੰਘ, ਮੁਰਲੀ ਪਤਨੀ ਸਰਬਣ ਸਿੰਘ ਵਾਸੀਆਨ ਰਾਮਪੁਰਾ ਜਵਾਹਰਵਾਲਾ ਉਸ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਜਿਨ੍ਹਾਂ ਹੱਥਾਂ ਵਿੱਚ ਇੱਟਾਂ ਫੜੀਆ ਹੋਈਆ ਸਨ।
ਉਨ੍ਹਾਂ ਕਿਹਾ ਕਿ ਉਹ ਗਾਲੀ ਗਲੋਚ ਕਰ ਕੇ ਕਹਿਣ ਲੱਗੇ ਕਿ ਅੱਜ ਉਸ ਨੂੰ ਘਰੋਂ ਕੱਢਕੇ ਹਟਾਂਗੇ। ਇਸ ਦੌਰਾਨ ਉਸ ਦੇ ਦਿਉਰ ਕਸ਼ਮੀਰ ਸਿੰਘ ਨੇ ਉਸ ਦੀ ਲੜਕੀ ਕੁੰਤੀ ਦੇਵੀ ਉਮਰ ਕਰੀਬ 21 ਸਾਲ ਨੂੰ ਥੱਲੇ ਸੁੱਟ ਲਿਆ ਅਤੇ ਉਸ ਦੇ ਉਪਰ ਬੈਠ ਗਿਆ। ਇਸ ਤੋਂ ਬਾਅਦ ਕਸ਼ਮੀਰ ਸਿੰਘ ਅਤੇ ਸਰਬਣ ਸਿੰਘ ਨੇ ਕੁੰਤੀ ਦੇਵੀ ਦੀ ਛਾਤੀ ਉਤੇ ਇੱਟਾਂ ਮਾਰੀਆਂ।
ਮੁਰਲੀ ਨੇ ਲੜਕੀ ਦੀਆਂ ਲੱਤਾਂ ਫੜ ਲਈਆਂ ਅਤੇ ਰਾਮਫਲ ਸਿੰਘ ਨੇ ਹੱਥ ਫੜ ਲਏ। ਮੋਸਮਾ ਨੇ ਆਪਣੀ ਧੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਮੋਸਮਾ ਦੀ ਵੀ ਕੁੱਟ ਮਾਰ ਕੀਤੀ। ਇਸ ਦੌਰਾਨ ਲੋਕਾਂ ਦਾ ਕਾਫੀ ਇਕੱਠ ਹੁੰਦਾ ਦੇਖ ਮੁਲਜ਼ਮ ਮੌਕਾ ਤੋਂ ਭੱਜ ਗਏ।
ਜ਼ਖ਼ਮੀ ਹਾਲਤ ਵਿਚ ਲੜਕੀ ਕੁੰਤੀ ਦੇਵੀ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਐਸਐਚਓ ਅਨੁਸਾਰ ਪੀੜਤ ਮੋਸਮਾ ਦੇ ਬਿਆਨ ’ਤੇ ਪੁਲੀਸ ਨੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

 

The post Punjab News: ਪਰਿਵਾਰਕ ਝਗੜੇ ਵਿੱਚ ਮੁਟਿਆਰ ਦੀ ਮੌਤ appeared first on Punjabi Tribune.



Source link